ਪੰਜਾਬ ਦੇ ਇਸ ਜ਼ਿਲ੍ਹੇ 'ਚੋਂ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ,ਬਹਿਰੀਨ ਤੋਂ ਪਰਤੀ ਸੀ ਔਰਤ

By  Shanker Badra March 14th 2020 08:49 PM

ਪੰਜਾਬ ਦੇ ਇਸ ਜ਼ਿਲ੍ਹੇ 'ਚੋਂ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ,ਬਹਿਰੀਨ ਤੋਂ ਪਰਤੀ ਸੀ ਔਰਤ:ਭਿੱਖੀਵਿੰਡ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਨਾਲ ਮਰਨ ਵਾਲਿਆਂ ਦੇ ਗਿਣਤੀ ਵਧਦੀ ਜਾ ਰਹੀ ਹੈ। ਹੁਣ ਤਰਨਤਾਰਨ ਜ਼ਿਲ੍ਹੇ ਦੇ ਸਰਹੱਦੀ ਕਸਬਾ ਭਿੱਖੀਵਿੰਡ 'ਚ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ ਸਾਹਮਣੇ ਆਇਆ ਹੈ।

ਜਿੱਥੇ ਬਹਿਰੀਨ ਤੋਂ ਆਈ ਔਰਤ 'ਚ ਕੋਰੋਨਾ ਵਾਇਰਸ ਦੇ ਲੱਛਣਪਾਏ ਗਏ ਹਨ। ਜਦੋਂ ਬਹਿਰੀਨ ਤੋਂ ਪਰਤੀ ਔਰਤ'ਚ ਇਸ ਵਾਇਰਸ ਦੇ ਲੱਛਣ ਮਿਲਣ ਦੀ ਭਣਕ ਲੱਗੀ ਤਾਂ ਸਿਹਤ ਵਿਭਾਗ ਦੀ ਟੀਮ ਇਸ ਦੀ ਜਾਂਚ ਕਰਨ ਲਈ ਘਰ ਪਹੁੰਚ ਗਈ ਹੈ। ਸੂਤਰਾਂ ਮੁਤਾਬਿਕ ਉਕਤ ਔਰਤ ਦੇ ਪਤੀ 'ਚ ਵੀ ਅਜਿਹੇ ਲੱਛਣ ਹੋਣ ਦਾ ਸਿਹਤ ਵਿਭਾਗ ਨੂੰ ਪਤਾ ਲੱਗਾ ਹੈ।

ਮਿਲੀ ਜਾਣਕਾਰੀ ਅਨੁਸਾਰ ਫਰਵਰੀ ਮਹੀਨੇ ਦੇ ਆਖਰੀ ਹਫ਼ਤੇ ਭਿੱਖੀਵਿੰਡ ਤੋਂ ਇਕ ਔਰਤ ਦੋ ਸਾਲ ਦੇ ਵਰਕ ਪਰਮਿਟ 'ਤੇ ਬਹਿਰੀਨ 'ਚ ਮੈਡੀਕਲ ਲੈਬ 'ਤੇ ਕੰਮਕਾਜ ਲਈ ਗਈ ਸੀ। ਜਿੱਥੇ ਉਸ ਨੂੰ ਬੁਖਾਰ ਤੇ ਸਰਦੀ ਜੁਕਾਮ ਦੀ ਸ਼ਿਕਾਇਤ ਦੇ ਨਾਲ-ਨਾਲ ਸਾਹ ਲੈਣ 'ਚ ਤਕਲੀਫ ਸ਼ੁਰੂ ਹੋਈ ਤਾਂ ਲੈਬ ਪ੍ਰਬੰਧਕਾਂ ਨੇ ਉਸ ਨੂੰ ਵਾਪਸ ਭੇਜ ਦਿੱਤਾ। 12 ਮਾਰਚ ਨੂੰ ਇਹ ਔਰਤ ਹਵਾਈ ਜਹਾਜ ਰਾਹੀਂ ਦਿੱਲੀ ਪਹੁੰਚੀ ਤੇ ਫਿਰ ਟਰੇਨ ਰਾਹੀਂ ਅੰਮ੍ਰਿਤਸਰ ਤੇ ਬੱਸ ਰਾਹੀਂ ਭਿੱਖੀਵਿੰਡ ਆਈ।

ਜਿਸ ਤੋਂ ਕਈ ਦਿਨਾਂ ਤੋਂ ਬੁਖਾਰ ਨਾਲ ਪੀੜਤ ਉਕਤ ਔਰਤ ਦਾ ਪਤੀ ਵੀ ਬੁਖਾਰ ਤੇ ਸਰਦੀ ਜੁਕਾਮ ਨਾਲ ਪੀੜਤ ਹੋ ਗਿਆ ਹੈ। ਵਿਦੇਸ਼ ਤੋਂ ਪਰਤੀ ਔਰਤ ਤੇ ਉਸ ਦੇ ਪਤੀ ਦੇ ਬੀਮਾਰ ਹੋਣ ਦੀ ਸੂਚਨਾ ਸਿਹਤ ਵਿਭਾਗ ਕੋਲ ਪਹੁੰਚ ਗਈ। ਜਿਸ ਦੇ ਚੱਲਦਿਆਂ ਸਰਕਾਰੀ ਹਸਪਤਾਲ ਦੇ ਮੈਡੀਕਲ ਅਫਸਰ ਡਾ. ਗੁਰਸੇਵਕ ਸਿੰਘ ਵਿਭਾਗ ਦੀ ਟੀਮ ਨਾਲ ਭਿੱਖੀਵਿੰਡ ਪਹੁੰਚੇ। ਹਾਲਾਂਕਿ ਉਕਤ ਔਰਤ ਜਾਂ ਉਸ ਦਾ ਪਤੀ ਕੋਰੋਨਾ ਵਾਇਰਸ ਨਾਲ ਪੀੜਤ ਹੈ ਕਿ ਨਹੀਂ। ਇਸ ਦੀ ਪੁਸ਼ਟੀ ਵਿਭਾਗ ਵੱਲੋਂ ਨਮੂਨਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਕੀਤੀ ਜਾਵੇਗੀ।

-PTCNews

Related Post