ਬਰਨਾਲਾ ਪਹੁੰਚਿਆ ਕੋਰੋਨਾ ਵਾਇਰਸ! ਸ਼ੱਕੀ ਮਰੀਜ ਨੂੰ ਸਰਕਾਰੀ ਹਸਪਤਾਲ 'ਚ ਕਰਵਾਇਆ ਦਾਖ਼ਲ

By  Shanker Badra February 7th 2020 04:13 PM -- Updated: February 7th 2020 04:17 PM

ਬਰਨਾਲਾ ਪਹੁੰਚਿਆ ਕੋਰੋਨਾ ਵਾਇਰਸ! ਸ਼ੱਕੀ ਮਰੀਜ ਨੂੰ ਸਰਕਾਰੀ ਹਸਪਤਾਲ 'ਚ ਕਰਵਾਇਆ ਦਾਖ਼ਲ:ਬਰਨਾਲਾ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਦੇ 10 ਤੋਂ ਵੱਧ ਦੇਸ਼ਾਂ ਵਿੱਚ ਫੈਲ ਗਿਆ ਹੈ। ਚੀਨ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ,ਹਰ ਦਿਨ ਇਹ ਵਾਇਰਸ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਚੀਨ ਵਿਚ ਹੁਣ ਤੱਕ 630 ਲੋਕਾਂ ਦੀ ਮੌਤ ਵਾਇਰਸ ਕਾਰਨ ਹੋਈ ਹੈ,ਜਦਕਿ 30000 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

Coronavirus suspected patient found in Barnala district, Government hospital Admitted ਬਰਨਾਲਾ ਪਹੁੰਚਿਆ ਕੋਰੋਨਾ ਵਾਇਰਸ! ਸ਼ੱਕੀ ਮਰੀਜ ਨੂੰ ਸਰਕਾਰੀ ਹਸਪਤਾਲ 'ਚ ਕਰਵਾਇਆ ਦਾਖ਼ਲ

ਇਸ ਵਾਇਰਸ ਦੇ ਫੈਲਣ ਨਾਲ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ। ਚੀਨ 'ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਕਰਕੇ ਪੰਜਾਬ ਵੀ ਹਾਈ ਅਲਰਟ 'ਤੇ ਹੈ। ਇਸੇ ਅਲਰਟ ਦੇ ਚੱਲਦੇ ਹੀ ਬਰਨਾਲਾ ਜ਼ਿਲ੍ਹੇ ਵਿੱਚ ਵੀ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਕੋਰੋਨਾ ਵਾਇਰਸ ਹੋਣ ਦੀ ਸ਼ੰਕਾ ਦੇ ਚੱਲਦੇ ਉਸ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।

Coronavirus suspected patient found in Barnala district, Government hospital Admitted ਬਰਨਾਲਾ ਪਹੁੰਚਿਆ ਕੋਰੋਨਾ ਵਾਇਰਸ! ਸ਼ੱਕੀ ਮਰੀਜ ਨੂੰ ਸਰਕਾਰੀ ਹਸਪਤਾਲ 'ਚ ਕਰਵਾਇਆ ਦਾਖ਼ਲ

ਜਾਣਕਰੀ ਅਨੁਸਾਰ ਉਕਤ ਮਰੀਜ਼ ਨੂੰ ਹਸਪਤਾਲ ਅੰਦਰ ਬਣੇ ਸਪੈਸ਼ਲ ਵਾਰਡ ਵਿੱਚ ਉਸਨੂੰ ਰੱਖਿਆ ਗਿਆ ਹੈ ,ਜਿਥੇ ਡਾਕਟਰ ਉਸਦੀ ਜਾਂਚ ਕਰ ਰਹੇ ਹਨ ਅਤੇ ਸੈਂਪਲ ਭੇਜੇ ਗਏ ਹਨ।ਰਿਪੋਰਟ ਆਉਣ ਤੱਕ ਮਰੀਜ਼ ਨੂੰ ਨਿਗਰਾਨੀ 'ਚ ਰੱਖੀਆ ਜਾਵੇਗਾ ਫਿਲਹਾਲ ਸ਼ੱਕੀ ਮਰੀਜ਼ ਦੀ ਹਾਲਤ ਸਥਿਰ ਹੈ। ਇਸ ਖ਼ਬਰ ਤੋਂ ਬਾਅਦ ਬਰਨਾਲਾ ਸ਼ਹਿਰ ਵਿੱਚ ਵੀ ਹੜਕੰਪ ਮਚ ਗਿਆ ਹੈ।

Coronavirus suspected patient found in Barnala district, Government hospital Admitted ਬਰਨਾਲਾ ਪਹੁੰਚਿਆ ਕੋਰੋਨਾ ਵਾਇਰਸ ! ਸ਼ੱਕੀ ਮਰੀਜ ਨੂੰ ਸਰਕਾਰੀ ਹਸਪਤਾਲ 'ਚ ਕਰਵਾਇਆ ਦਾਖ਼ਲ

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਵਿੱਚ ਤਿੰਨ ਅਤੇ ਫਰੀਦਕੋਟ ਜ਼ਿਲ੍ਹੇ ਵਿੱਚ ਵੀ ਇੱਕ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਸੀ ਅਤੇ ਉਨ੍ਹਾਂ ਦੇ ਸੈਂਪਲ ਭੇਜੇ ਗਏ ਸਨ। ਕੋਟਕਪੂਰਾ ਦੇ ਮੋਗਾ ਰੋਡ ਨਿਵਾਸੀ ਵਿਅਕਤੀ ਪਿਛਲੇ ਮਹੀਨੇ 27 ਜਨਵਰੀ ਨੂੰ ਹੀ ਕੈਨੇਡਾ ਤੋਂ ਵਾਇਆ ਚੀਨ ਹੁੰਦੇ ਹੋਏ ਪੰਜਾਬ ਆਇਆ ਸੀ। ਉਸਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਕਰਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ।

-PTCNews

Related Post