ਦੇਸ਼ ਭਰ 'ਚ ਪੈਟਰੋਲ ਤੇ ਡੀਜ਼ਲ ਹੋਇਆ ਹੋਰ ਸਸਤਾ ,ਜਾਣੋਂ ਅੱਜ ਦਾ ਰੇਟ

By  Shanker Badra November 15th 2018 11:53 AM -- Updated: November 15th 2018 07:35 PM

ਦੇਸ਼ ਭਰ 'ਚ ਪੈਟਰੋਲ ਤੇ ਡੀਜ਼ਲ ਹੋਇਆ ਹੋਰ ਸਸਤਾ ,ਜਾਣੋਂ ਅੱਜ ਦਾ ਰੇਟ:ਨਵੀਂ ਦਿੱਲੀ : ਅੱਜ ਦੇ ਮਸ਼ੀਨਰੀ ਯੁੱਗ ਵਿੱਚ ਹਰ ਕਿਸੇ ਕੋਲ ਆਪਣੇ -ਆਪਣੇ ਵਹੀਕਲ ਹਨ।ਇਸ ਮਸ਼ੀਨਰੀ ਨੇ ਲੋਕਾਂ ਨੂੰ ਤਾਂ ਸੁਖਾਲਾ ਕਰ ਦਿੱਤਾ ਪਰ ਲੋਕਾਂ ਦੇ ਖ਼ਰਚੇ ਹੋਰ ਵਧਾ ਦਿੱਤੇ ਹਨ।ਜੇਕਰ ਦੇਖਿਆ ਜਾਵੇਂ ਤਾਂ ਅੱਜ ਹਰ ਘਰ ਅੰਦਰ 2 -2 ਵਹੀਕਲ ਖੜੇ ਹਨ।country-petrol-and-diesel-more-expensiveਇਸ ਦੇ ਨਾਲ ਤੇਲ ਦੀ ਡਿਮਾਂਡ ਵੀ ਵਧ ਗਈ ਹੈ।ਜਿਸ ਕਰਕੇ ਪੈਟਰੋਲ ਤੇ ਡੀਜ਼ਲ ਦੀ ਵਧਦੀ ਲੋੜ ਕਾਰਨ ਦਿਨ ਬ ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ।ਪਿਛਲੇ ਦਿਨਾਂ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ 'ਤੇ ਕੱਟ ਲੱਗਾ ਹੈ।ਦੇਸ਼ ਭਰ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਜਾਰੀ ਹੈ।ਜਿਸ ਨਾਲ ਆਮ ਲੋਕਾਂ ਨੂੰ ਕੁੱਝ ਰਾਹਤ ਮਿਲ ਰਹੀ ਹੈ।country-petrol-and-diesel-more-expensiveਅੱਜ ਨਵੀਂ ਦਿੱਲੀ ‘ਚ ਪੈਟਰੋਲ ਦੀਆਂ ਕੀਮਤਾਂ ‘ਚ 15 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ ‘ਚ 10 ਪੈਸੇ ਦੀ ਗਿਰਾਵਟ ਆਈ ਹੈ।ਦਿੱਲੀ ਵਿਚ ਹੁਣ ਪੈਟਰੋਲ 77.28 ਪ੍ਰਤੀ ਲੀਟਰ ਤੇ ਡੀਜ਼ਲ 72.34 ਪ੍ਰਤੀ ਲੀਟਰ ਹੈ।country-petrol-and-diesel-more-expensiveਇਸ ਤੋਂ ਇਲਾਵਾ ਮੁੰਬਈ ‘ਚ ਪੈਟਰੋਲ ਦੀਆਂ ਕੀਮਤਾਂ ‘ਚ 14 ਪੈਸੇ ਤੇ ਡੀਜ਼ਲ ਦੀਆਂ ਕੀਮਤਾਂ ‘ਚ 11 ਪੈਸੇ ਦੀ ਗਿਰਾਵਟ ਆਈ ਹੈ।ਮੁੰਬਈ ਵਿਚ ਹੁਣ ਪੈਟਰੋਲ ਦੀ ਕੀਮਤ 82.80 ਰੁਪਏ ਅਤੇ ਡੀਜ਼ਲ ਦੀ ਕੀਮਤ 75.53 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ।

-PTCNews

Related Post