ਪੰਜਾਬ 'ਚ ਕਰਫਿਊ ਦੌਰਾਨ ਇਸ ਜੋੜੇ ਨੇ ਕਰਵਾਇਆ ਅਜਿਹਾ ਵਿਆਹ,ਬਣਿਆ ਦੂਜਿਆਂ ਲਈ ਮਿਸਾਲ

By  Shanker Badra March 30th 2020 07:04 PM

ਪੰਜਾਬ 'ਚ ਕਰਫਿਊ ਦੌਰਾਨ ਇਸ ਜੋੜੇ ਨੇ ਕਰਵਾਇਆ ਅਜਿਹਾ ਵਿਆਹ,ਬਣਿਆ ਦੂਜਿਆਂ ਲਈ ਮਿਸਾਲ:ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਵਿਖੇ 21 ਦਿਨਾਂ ਦਾ ਲਾਕਡਾਊਨ ਕੀਤਾ ਗਿਆ ਹੈ। ਜਿਸ ਕਰਕੇ ਕੋਰੋਨਾ ਨੇ  ਪੰਜਾਬ 'ਚ ਵਿਆਹਾਂ ਦੌਰਾਨ ਵੱਜਣ ਵਾਲੀਆਂ ਸ਼ਹਿਨਾਈਆਂ ਦੀ ਆਵਾਜ਼ ਨੂੰ ਇਕ ਦਮ ਖਾਮੋਸ਼ ਹੀ ਕਰ ਦਿੱਤਾ ਹੈ ਕਿਉਂਕਿ ਇਸ ਬੀਮਾਰੀ ਦੇ ਕਾਰਨ ਇਸ ਸੀਜ਼ਨ 'ਚ ਹੋਣ ਵਾਲੇ ਵਿਆਹ ਰੁਕ ਗਏ ਹਨ। ਜੇਕਰ ਕਿਤੇ ਵਿਆਹ ਹੋ ਵੀ ਰਹੇ ਹਨ ਤਾਂ ਬਿਲਕੁਲ ਸਾਦੇ ਢੰਗ ਨਾਲ ਹੀ ਹੋ ਰਹੇ ਹਨ।

Couple ties knot keeping wedding simple and low-key amid the novel coronavirus scare ਪੰਜਾਬ 'ਚ ਕਰਫਿਊ ਦੌਰਾਨ ਇਸ ਜੋੜੇ ਨੇ ਕਰਵਾਇਆ ਅਜਿਹਾ ਵਿਆਹ, ਬਣਿਆ ਦੂਜਿਆਂ ਲਈ ਮਿਸਾਲ

ਇਸ ਦੌਰਾਨ ਡੇਰਾਬੱਸੀ ਦੇ ਨੇੜਲੇ ਪਿੰਡ ਡੇਰਾ ਜਗਧਾਰੀ ਵਿਖੇ ਐਤਵਾਰ ਨੂੰ ਇਕ ਨੌਜਵਾਨ ਕਰਫਿਊ ਦੌਰਾਨ ਤਿੰਨ ਘੰਟੇ 'ਚ ਵਿਆਹ ਸਮਾਗਮ ਦੀਆਂ ਰਸਮਾਂ ਪੂਰੀਆਂ ਕਰਕੇ ਲਾੜੀ ਨੂੰ ਆਪਣੇ ਘਰ ਲੈ ਆਇਆ ਹੈ। ਇਸ ਵਿਆਹ ਦੀ ਇਲਾਕੇ ਵਿੱਚ ਚਾਰੇ ਪਾਸੇ ਚਰਚਾ ਹੋ ਰਹੀ ਹੈ। ਲਾੜਾ ਮੰਗਤ ਰਾਮ ਆਪਣੇ ਪਿਤਾ, ਮਾਮੇ ਅਤੇ ਭਰਾ ਸਮੇਤ ਬਰਾਤ ਲੈ ਕੇ ਲਾੜੀ ਨੂੰ ਵਿਆਹੁਣ ਲਈ ਪੁੱਜਾ ਸੀ।

Couple ties knot keeping wedding simple and low-key amid the novel coronavirus scare ਪੰਜਾਬ 'ਚ ਕਰਫਿਊ ਦੌਰਾਨ ਇਸ ਜੋੜੇ ਨੇ ਕਰਵਾਇਆ ਅਜਿਹਾ ਵਿਆਹ, ਬਣਿਆ ਦੂਜਿਆਂ ਲਈ ਮਿਸਾਲ

ਮਿਲੀ ਜਾਣਕਾਰੀ ਮੁਤਾਬਕ ਮੰਗਤ ਰਾਮ ਪੁੱਤਰ ਜਵਾਲਾ ਸਿੰਘ ਦਾ ਵਿਆਹ ਸੁਰਿੰਦਰ ਸਿੰਘ ਵਾਸੀ ਪਿੰਡ ਝਰਮੜੀ ਦੀ ਧੀ ਅਨੂ ਰਾਣੀ ਨਾਲ ਪਹਿਲਾਂ ਤੋਂ ਤੈਅ ਕੀਤਾ ਹੋਇਆ ਸੀ। ਕੋਰੋਨਾ ਵਾਰਿਸ ਦੀ ਬੀਮਾਰੀ ਫੈਲਣ ਕਾਰਨ ਕਰਫਿਊ ਲੱਗ ਗਿਆ ਪਰ ਉਨ੍ਹਾਂ ਨੇ ਵਿਆਹ ਸਮਾਗਮ ਦੀ ਤਰੀਕ ਨਹੀਂ ਬਦਲੀ। ਉਹ ਸਵੇਰੇ ਕਰੀਬ ਸਾਢੇ 9 ਵਜੇ ਘਰੋਂ ਬਰਾਤ ਲੈ ਕੇ ਨਿਕਲੇ ਸਨ ਅਤੇ ਕਰੀਬ ਡੇਢ ਵਜੇ ਘਰ ਵਾਪਸ ਆ ਗਏ ਸਨ।

Couple ties knot keeping wedding simple and low-key amid the novel coronavirus scare ਪੰਜਾਬ 'ਚ ਕਰਫਿਊ ਦੌਰਾਨ ਇਸ ਜੋੜੇ ਨੇ ਕਰਵਾਇਆ ਅਜਿਹਾ ਵਿਆਹ, ਬਣਿਆ ਦੂਜਿਆਂ ਲਈ ਮਿਸਾਲ

ਇਸ ਦੇ ਇਲਾਵਾ ਪਟਿਆਲਾ ਦੇ ਸਮਾਣਾ 'ਚ ਵੀ ਇੱਕ ਜੋੜੇ ਨੇ ਸਾਦੇ ਢੰਗ ਨਾਲ ਵਿਆਹ ਕਰਵਾਇਆ ਹੈ। ਓਥੇ ਵੀ ਲਾੜਾ -ਲਾੜੀ ਦੋਨਾਂ ਵੱਲੋਂ ਕੇਵਲ 14 ਬੰਦੇ ਹੀ ਵਿਆਹ ਵਿੱਚ ਸ਼ਾਮਲ ਹੋਏ ਸਨ। ਗੁਰਮਨਜੋਤ ਅਤੇ ਮਨਿੰਦਰ ਕੌਰ ਦਾ ਇਹ ਵਿਆਹ ਧੋਬੀ ਘਾਟ ਗੁਰਦੁਆਰਾ ਸਾਹਿਬ ਵਿਖੇ ਹੋਇਆ ਹੈ। ਇਹ ਵਿਆਹ ਬਹੁਤ ਸਾਦੇ ਢੰਗ ਨਾਲ ਕੀਤਾ ਗਿਆ ਹੈ। ਲਾੜੇ-ਲਾੜੀ ਨੇ ਸਾਰੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਵਿਆਹ 'ਤੇ ਲੱਖਾਂ ਰੁਪਏ ਖਰਚ ਕਰਨ ਦੀ ਬਜਾਏ ਵਿਆਹ ਸਾਦੇ ਢੰਗ ਨਾਲ ਵੀ ਹੋ ਸਕਦਾ ਹੈ।

Couple ties knot keeping wedding simple and low-key amid the novel coronavirus scare ਪੰਜਾਬ 'ਚ ਕਰਫਿਊ ਦੌਰਾਨ ਇਸ ਜੋੜੇ ਨੇ ਕਰਵਾਇਆ ਅਜਿਹਾ ਵਿਆਹ, ਬਣਿਆ ਦੂਜਿਆਂ ਲਈ ਮਿਸਾਲ

ਉਨ੍ਹਾਂ ਦੱਸਿਆ ਕਿ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜੂਰੀ ਲੈ ਕੇ ਵਿਆਹ ਕਰਵਾਇਆ ਹੈ। ਲਗਭਗ 20 ਲੋਕਾਂ ਨੂੰ ਵਿਆਹ ਵਿੱਚ ਸ਼ਾਮਲ ਹੋਣ ਦੀ ਆਗਿਆ ਸੀ। ਦੋਵਾਂ ਪਾਸਿਆਂ ਤੋਂ ਕੁੱਲ 14 ਰਿਸ਼ਤੇਦਾਰ ਵਿਆਹ ਸਮਾਗਮ ਵਿੱਚ ਸ਼ਾਮਲ ਹੋਏ ਸਨ। ਲੜਕੀ ਮਨਿੰਦਰ ਕੌਰ ਨੇ ਦੱਸਿਆ ਕਿ ਭਾਵੇਂ ਉਸਦਾ ਵਿਆਹ ਸਾਦੇ ਢੰਗ ਨਾਲ ਹੋਇਆ ਹੈ ਪਰ ਉਹ ਖੁਸ਼ ਹੈ ਕਿ ਪ੍ਰਸ਼ਾਸਨ ਤੋਂ ਪ੍ਰਵਾਨਗੀ ਮਿਲ ਗਈ ਸੀ।

-PTCNews

Related Post