ਵਿਆਹ ਦੇ ਲਈ ਫੋਟੋਸ਼ੂਟ ਕਰ ਰਿਹਾ ਸੀ ਜੋੜਾ, ਅਚਾਨਕ ਕਰੰਟ ਲੱਗਣ ਨਾਲ ਹੋਈ ਮੌਤ

By  Shanker Badra August 8th 2021 01:19 PM

ਨਵੀਂ ਦਿੱਲੀ : ਇੱਕ ਨੌਜਵਾਨ ਡਾਕਟਰ ਦੀ ਉਸਦੇ ਵਿਆਹ ਤੋਂ ਇੱਕ ਦਿਨ ਪਹਿਲਾਂ ਆਪਣੀ ਮੰਗੇਤਰ (Pre-Wedding Photoshoot) ਨਾਲ ਫੋਟੋਸ਼ੂਟ ਦੌਰਾਨ ਬਿਜਲੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ। ਕਰੰਟ ਲੱਗਣ ਕਾਰਨ ਡਾਕਟਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੁਰਘਟਨਾ ਦੇ ਕਾਰਨ ਵਿਆਹ (Couple) ਦੀਆਂ ਖੁਸ਼ੀਆਂ ਇੱਕ ਪਲ ਵਿੱਚ ਸੋਗ ਵਿੱਚ ਬਦਲ ਗਈਆਂ ਹਨ।

ਵਿਆਹ ਦੇ ਲਈ ਫੋਟੋਸ਼ੂਟ ਕਰ ਰਿਹਾ ਸੀ ਜੋੜਾ, ਅਚਾਨਕ ਕਰੰਟ ਲੱਗਣ ਨਾਲ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਗੋਲਡ ਜਿੱਤਦੇ ਹੀ ਨੀਰਜ ਚੋਪੜਾ 'ਤੇ ਵਰ੍ਹਿਆ ਪੈਸਿਆਂ ਦਾ ਮੀਂਹ , ਜਾਣੋ ਕਿਸਨੇ ਐਲਾਨਿਆ ਕਿੰਨਾ ਇਨਾਮ ?

ਦਰਅਸਲ 'ਚ 31 ਸਾਲਾ ਬ੍ਰਾਜ਼ੀਲੀਅਨ ਡਾਕਟਰ ਡੇਨਿਸ ਰਿਕਾਰਡੋ ਫਾਰੀਆ ਗੁਰਗੇਲ (Dr Denis Ricardo Faria Gurgel) ਦਾ ਵਿਆਹ ਹੋਣ ਵਾਲਾ ਸੀ ਪਰ ਵਿਆਹ ਤੋਂ ਇਕ ਦਿਨ ਪਹਿਲਾਂ ਫੋਟੋਸ਼ੂਟ ਦੌਰਾਨ ਉਹ ਬਿਜਲੀ ਦਾ ਕਰੰਟ ਲੱਗ ਗਿਆ। ਤੁਹਾਨੂੰ ਦੱਸ ਦੇਈਏ ਕਿ ਵਿਆਹ ਦੇ ਫੋਟੋਸ਼ੂਟ ਦੇ ਦੌਰਾਨ ਉਸਨੇ ਆਪਣੇ ਹੱਥ ਵਿੱਚ ਫਿਸ਼ਿੰਗ ਰਾਡ ਫੜੀ ਹੋਈ ਸੀ, ਜਦੋਂ ਅਚਾਨਕ ਇਹ ਲੋਹੇ ਦੀ ਰਾਡ ਹਾਈ-ਵੋਲਟੇਜ ਪਾਵਰ ਲਾਈਨ ਵਿੱਚ ਫਸ ਗਈ।

ਵਿਆਹ ਦੇ ਲਈ ਫੋਟੋਸ਼ੂਟ ਕਰ ਰਿਹਾ ਸੀ ਜੋੜਾ, ਅਚਾਨਕ ਕਰੰਟ ਲੱਗਣ ਨਾਲ ਹੋਈ ਮੌਤ

ਇਹ ਜੋੜਾ ਫਿਸ਼ਿੰਗ ਰਾਡ ਨਾਲ ਫੋਟੋਸ਼ੂਟ ਕਰਵਾ ਰਿਹਾ ਸੀ ਪਰ ਅਚਾਨਕ ਇਸ ਦੀ ਹੁੱਕ ਪਾਵਰਲਾਈਨ ਵਿੱਚ ਫਸ ਗਈ। ਡੈਨਿਸ ਹੁੱਕ ਨੂੰ ਹਟਾਉਣ ਲਈ ਗਿਆ ਪਰ ਉਸਦੇ ਦੋਵੇਂ ਹੱਥ ਪਾਵਰ ਲਾਈਨ ਤੇ ਅਟਕ ਗਏ। ਬਾਅਦ ਵਿੱਚ ਪਤਾ ਲੱਗਾ ਕਿ ਇਲੈਕਟ੍ਰਿਕ ਕੇਬਲ ਦੇ ਕੁਝ ਹਿੱਸੇ ਪਲਾਸਟਿਕ ਦੀ ਪਰਤ ਨਾਲ ਬਾਹਰ ਆ ਗਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਵਿਆਹ ਦੇ ਲਈ ਫੋਟੋਸ਼ੂਟ ਕਰ ਰਿਹਾ ਸੀ ਜੋੜਾ, ਅਚਾਨਕ ਕਰੰਟ ਲੱਗਣ ਨਾਲ ਹੋਈ ਮੌਤ

ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਸੇਵਾ ਮੌਕੇ 'ਤੇ ਪਹੁੰਚੀ, ਪਰ ਉਦੋਂ ਤਕ ਡਾਕਟਰ ਡੈਨਿਸ ਦੀ ਮੌਤ ਹੋ ਚੁੱਕੀ ਸੀ। ਡੈਨਿਸ ਦੇ ਬ੍ਰਾਜ਼ੀਲ ਦੇ ਗੁਰੂਪੀ ਮਿਊਸਪਲ ਹੈਲਥ ਵਿਭਾਗ ਦੇ ਇੱਕ ਕੋਵਿਡ -19 ਟ੍ਰਾਈਏਜ ਸੈਂਟਰ ਵਿੱਚ ਕੰਮ ਕਰ ਰਿਹਾ ਸੀ। ਉਸਨੇ ਲਾਗੋਆ ਦਾ ਕਨਫੂਸਾਓ ਸਿਟੀ ਹਾਲ ਲਈ ਸ਼ਿਫਟਾਂ ਵਿੱਚ ਵੀ ਕੰਮ ਕੀਤਾ ਸੀ।

-PTCNews

Related Post