ਮਹਿਲਾ ਡਾਕਟਰ ਨੇ ਕੋਰੋਨਾ ਵਾਇਰਸ ਦੀ ਜਿੱਤੀ ਜੰਗ, ਹੁਣ ਢਾਈ ਸਾਲ ਦਾ ਬੱਚਾ ਕੋਰੋਨਾ ਨਾਲ ਪੀੜਤ

By  Shanker Badra April 7th 2020 02:41 PM

ਮਹਿਲਾ ਡਾਕਟਰ ਨੇ ਕੋਰੋਨਾ ਵਾਇਰਸ ਦੀ ਜਿੱਤੀ ਜੰਗ, ਹੁਣ ਢਾਈ ਸਾਲ ਦਾ ਬੱਚਾ ਕੋਰੋਨਾ ਨਾਲ ਪੀੜਤ:ਲਖਨਊ : ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਵਿਚ ਪੈਰ ਪਸਾਰਦਾ ਜਾ ਰਿਹਾ ਹੈ। ਦੇਸ਼ ਭਰ ਵਿੱਚ ਵੀ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਵਿੱਚ ਪਹਿਲੀ ਵਾਰ ਇੱਕ ਬੱਚਾ ਕੋਰੋਨਾ ਵਾਇਰਸ ਨਾਲ ਪੀੜਤ ਮਿਲਿਆ ਹੈ। ਜਿੱਥੇ ਇੱਕ ਮਹਿਲਾ ਡਾਕਟਰ ਤਾਂ ਕੋਰੋਨਾ ਵਾਇਰਸ ਦੀ ਜੰਗ ਜਿੱਤ ਚੁੱਕੀ ਹੈ ਪਰ ਉਨ੍ਹਾਂ ਦੇ ਪਰਿਵਾਰ ਦੇ ਨਾਲ -ਨਾਲ ਉਸਦਾ ਢਾਈ ਸਾਲ ਦਾ ਬੱਚਾ ਵਾਇਰਸ ਦੀ ਲਪੇਟ 'ਚ ਆ ਗਿਆ ਹੈ।

ਦਰਅਸਲ 'ਚ ਗੋਮਤੀਨਗਰ ਵਾਸੀ ਇੱਕ ਮਹਿਲਾ ਡਾਕਟਰ ਕੈਨੇਡਾ ਤੋਂ ਵਾਪਸ ਆਈ ਸੀ। ਉਨ੍ਹਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ 19 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਇਸ ਦੌਰਾਨ ਉਨ੍ਹਾਂ ਦੇ ਸੰਪਰਕ 'ਚ ਸੱਸ -ਸਹੁਰੇ 'ਚ 18 ਦਿਨ ਬਾਅਦ ਕੋਰੋਨਾ ਵਾਇਰਸ ਮਿਲਿਆ ਸੀ। ਹੁਣ ਮਹਿਲਾ ਦੇ ਢਾਈ ਸਾਲਾਂ ਬੱਚੇ 'ਚ ਵਾਇਰਸ ਦੀ ਪੁਸ਼ਟੀ ਹੋਈ ਹੈ ਅਤੇ ਬੱਚੇ ਨੂੰ ਕੇਜੀਐੱਮਯੂ ਦੇ ਆਈਸੋਲੇਸ਼ਨ ਵਾਰਡ 'ਚ ਭਾਰਤੀ ਕੀਤਾ ਗਿਆ ਹੈ।

ਓਧਰ ਸਿਵਿਲ ਹਸਪਤਾਲ ਦੇ ਡਾਕਟਰ ਡੀਐੱਸ ਨੇਗੀ ਦਾ ਕਹਿਣਾ ਹੈ ਕਿ ਪਰਿਵਾਰ ਦੇ 7 ਮੈਂਬਰਾਂ ਦੀ ਰਿਪੋਰਟ ਨੈਗਟਿਵ ਆਉਣ 'ਤੇ ਉਨ੍ਹਾਂ ਨੂੰ ਡਿਸਚਾਰਜ ਕਰ ਦਿੱਤਾ ਗਿਆ ਹੈ। ਜਦਕਿ ਬੱਚੇ ਨੂੰ ਕੇਜੀਐੱਮਯੂ ਭੇਜ ਦਿੱਤਾ ਗਿਆ ਹੈ। ਹੁਣ ਉਕਤ ਔਰਤ 'ਚ ਦੋਬਾਰਾ ਕੋਰੋਨਾ ਦੇ ਲੱਛਣਾਂ ਦਾ ਖਤਰਾ ਬਣਾਇਆ ਹੋਇਆ ਹੈ ,ਕਿਉਂਕਿ ਮਹਿਲਾ ਪੀੜਤ ਬੱਚੇ ਦੇ ਸੰਪਰਕ 'ਚ ਰਹੀ ਹੈ।

-PTCNews

Related Post