ਕੇਂਦਰ ਸਰਕਾਰ ਘਰ ਬੈਠੇ ਦੇ ਰਹੀ 2 ਲੱਖ ਰੁਪਏ, ਬੱਸ 30 ਜੂਨ ਤੋਂ ਪਹਿਲਾਂ ਕਰਨਾ ਹੋਵੇਗਾ ਇਹ ਕੰਮ

By  Baljit Singh June 21st 2021 09:16 AM

ਨਵੀਂ ਦਿੱਲੀ: ਕੇਂਦਰ ਸਰਕਾਰ ਲੋਕਾਂ ਨੂੰ ਖਾਸਕਰਕੇ ਨੌਜਵਾਨਾਂ ਨੂੰ 2 ਲੱਖ ਰੁਪਏ ਜਿੱਤਣ ਦਾ ਮੌਕੇ ਦੇ ਰਹੀ ਹੈ। ਇਸ ਇਨਾਮੀ ਰਾਸ਼ੀ ਨੂੰ ਜਿੱਤਣ ਲਈ ਤੁਹਾਨੂੰ ਇੱਕ ਮੁਕਾਬਲੇ ਵਿਚ ਹਿੱਸਾ ਲੈਣਾ ਹੋਵੇਗਾ। ਦਰਅਸਲ, ਸਰਕਾਰ ਨੇ ਲੋਕਾਂ ਨੂੰ ਤੰਬਾਕੂ ਦੇ ਦੁਸ਼ਪ੍ਰਭਾਵ ਬਾਰੇ ਜਾਗਰੂਕ ਕਰਨ ਲਈ ਇਸ ਕਾਂਟੈਸਟ ਦਾ ਪ੍ਰਬੰਧ ਕੀਤਾ ਹੈ। ਦੱਸ ਦਈਏ ਕਿ ਸਰਕਾਰ ਇਸ ਤਰ੍ਹਾਂ ਦੇ ਮੁਕਾਬਲੇ ਦਾ ਆਏ ਦਿਨ ਪ੍ਰਬੰਧ ਕਰਦੀ ਹੈ।

ਪੜੋ ਹੋਰ ਖਬਰਾਂ: ਖੁਸ਼ਖਬਰੀ: ਮੋਦੀ ਸਰਕਾਰ ਇਸ ਮਹੀਨੇ ਦੇਵੇਗੀ ਮੁਫਤ LPG ਰਸੋਈ ਗੈਸ ਕਨੈਕਸ਼ਨ, ਤੁਸੀਂ ਵੀ ਚੁੱਕੋ ਲਾਭ

ਜਾਨੋ ਕਿਵੇਂ ਜਿੱਤ ਸਕਦੇ ਹੋ ਤੁਸੀਂ 2 ਲੱਖ ਰੁਪਏ

ਸਰਕਾਰ ਨੇ ਆਪਣੇ ਆਧਿਕਾਰਿਤ ਟਵਿੱਟਰ ਅਕਾਊਂਟ ਉੱਤੇ ਇੱਕ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ ਹੈ। 2 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤਣ ਲਈ ਤੁਹਾਨੂੰ ਦੋ ਮੁਕਾਬਲਿਆਂ ਵਿਚ ਹਿੱਸਾ ਲੈਣਾ ਹੋਵੇਗਾ। ਚੱਲੋ ਜਾਣਦੇ ਹਾਂ ਇਨ੍ਹਾਂ ਬਾਰੇ ਸਭ ਕੁਝ...

ਬਣਾਉਣੀ ਹੋਵੇਗੀ ਸ਼ਾਰਟ ਫਿਲਮ

ਜੇਕਰ ਤੁਸੀਂ ਸ਼ਾਰਟ ਫਿਲਮ ਬਣਾਉਣ ਦਾ ਸ਼ੌਕ ਰੱਖਦੇ ਹੋ ਤਾਂ ਵਿਸ਼ਵ ਤੰਬਾਕੂ ਰੋਕੂ ਦਿਵਸ 2021 ਉੱਤੇ ਤੰਬਾਕੂ ਦੇ ਦੁਸ਼ਪ੍ਰਭਾਵ ਉੱਤੇ ਬਣਾ ਸਕਦੇ ਹੋ। ਇਹ ਸ਼ਾਰਟ ਫਿਲਮ ਘੱਟ ਤੋਂ ਘੱਟ 30 ਸੈਕੇਂਡ ਅਤੇ ਜ਼ਿਆਦਾ ਤੋਂ ਜ਼ਿਆਦਾ 60 ਸੈਕੇਂਡ ਦੀ ਹੋਣੀ ਚਾਹੀਦੀ ਹੈ।

ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਛੱਡ ਕੇ ਇਸ ਮੁਕਾਬਲੇ ਵਿਚ 18 ਸਾਲ ਤੋਂ ਵਧੇਰੇ ਉਮਰ ਦੇ ਸਾਰੇ ਭਾਰਤੀ ਨਾਗਰਿਕ (31 ਮਈ, 2003 ਜਾਂ ਉਸ ਤੋਂ ਪਹਿਲਾਂ ਜਨਮ) ਹਿੱਸਾ ਲੈ ਸਕਦੇ ਹਨ।

ਇੰਨੀ ਹੈ ਇਨਾਮੀ ਰਾਸ਼ੀ

1st Prize: 2,00,000/-

2nd Prize: 1,50,000/-

3rd Prize: 1,00,000/-

ਇਸ ਤੋਂ ਇਲਾਵਾ 10 ਲੋਕਾਂ ਨੂੰ 10,000 ਹਰ ਵਿਅਕਤੀ ਇਨਾਮ ਵਜੋਂ ਦਿੱਤੇ ਜਾਣਗੇ।

ਇਸ ਲਿੰਕ ਉੱਤੇ ਕਰੋ ਕਲਿੱਕ

ਜ਼ਿਆਦਾ ਜਾਣਕਾਰੀ ਲਈ https://www.mygov.in/task/short-film-making-contest ਉੱਤੇ ਜਾਓ।

ਮਹੱਤਵਪੂਰਣ ਤਰੀਕਾਂ

ਸ਼ੁਰੂਆਤੀ ਤਰੀਕ: 31 ਮਈ, 2021

ਜਮਾਂ ਕਰਨ ਦੀ ਆਖਰੀ ਤਾਰੀਖ: 30 ਜੂਨ, 2021

-PTC News

Related Post