Advertisment

ਖੁਸ਼ਖਬਰੀ: ਮੋਦੀ ਸਰਕਾਰ ਇਸ ਮਹੀਨੇ ਦੇਵੇਗੀ ਮੁਫਤ LPG ਰਸੋਈ ਗੈਸ ਕਨੈਕਸ਼ਨ, ਤੁਸੀਂ ਵੀ ਚੁੱਕੋ ਲਾਭ

author-image
Baljit Singh
New Update
ਖੁਸ਼ਖਬਰੀ: ਮੋਦੀ ਸਰਕਾਰ ਇਸ ਮਹੀਨੇ ਦੇਵੇਗੀ ਮੁਫਤ LPG ਰਸੋਈ ਗੈਸ ਕਨੈਕਸ਼ਨ, ਤੁਸੀਂ ਵੀ ਚੁੱਕੋ ਲਾਭ
Advertisment
publive-image ਨਵੀਂ ਦਿੱਲੀ: ਜੇਕਰ ਤੁਸੀਂ ਮੁਫਤ ਵਿਚ ਰਸੋਈ ਗੈਸ ਕਨੈਕਸ਼ਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਕੇਂਦਰ ਸਰਕਾਰ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਤਹਿਤ ਮੁਫਤ ਵਿਚ ਰਸੋਈ ਗੈਸ ਕਨੈਕਸ਼ਨ ਦਿੰਦੀ ਹੈ। ਬਿਜਨੈਸ ਸਟੈਂਡਰਡ ਦੀ ਖਬਰ ਦੇ ਮੁਤਾਬਕ ਇਸ ਮਹੀਨੇ ਜੂਨ ਵਿਚ PMUY ਦਾ ਅਗਲਾ ਪੜਾਅ ਸ਼ੁਰੂ ਹੋ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਯੋਜਨਾ ਦਾ ਪੜਾਅ ਵੀ ਪਹਿਲਾਂ ਵਰਗਾ ਹੀ ਹੋਵੇਗਾ। ਨਿਯਮਾਂ ਵਿਚ ਬਦਲਾਅ ਨਹੀਂ ਕੀਤਾ ਜਾਵੇਗਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਅਗਲੇ ਪੜਾਅ ਦੀ ਰੂਪ ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਅਗਲੇ ਮਹੀਨੇ ਇਸ ਨੂੰ ਸ਼ੁਰੂ ਕਰਨ ਦੀ ਉਮੀਦ ਹੈ।
Advertisment
publive-image ਵਿੱਤ ਮੰਤਰੀ ਨੇ ਕੀਤਾ ਸੀ ਐਲਾਨ ਦੱਸ ਦਈਏ ਕਿ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੁਫਤ ਰਸੋਈ ਗੈਸ ਐੱਲਪੀਜੀ ਯੋਜਨਾ ਦੇ ਵਿਸਥਾਰ ਦਾ ਐਲਾਨ ਕੀਤਾ ਸੀ। ਵਿੱਤ ਮੰਤਰੀ ਨੇ ਕਿਹਾ ਸੀ ਕਿ ਹੋਰ ਇੱਕ ਕਰੋੜ ਲਾਭਾਪਾਤਰਾਂ ਨੂੰ ਇਸ ਯੋਜਨਾ ਦੇ ਦਾਇਰੇ ਵਿਚ ਲਿਆਂਦਾ ਜਾਵੇਗਾ। ਤੁਸੀਂ ਵੀ ਇਸ ਤਰ੍ਹਾਂ ਇਸ ਯੋਜਨਾ ਦਾ ਲਾਭ ਚੁੱਕ ਸਕਦੇ ਹੋ। publive-image ਇਸ ਤਰ੍ਹਾਂ ਕਰੋ ਆਨਲਾਈਨ ਅਪਲਾਈ ‌‌‌‌* ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸਦੇ ਲਈ ਸਭ ਤੋਂ ਪਹਿਲਾਂ Pradhan Mantri Ujjwala Yojana ਦੀ ਆਧਿਕਾਰਿਤ ਵੈੱਬਸਾਈਟ pmujjwalayojana.com ਨੂੰ ਆਪਣੇ ਕੰਪਿਊਟਰ ਉੱਤੇ ਓਪਨ ਕਰ ਲਓ। * ਵੈੱਬਸਾਈਟ ਖੋਲ੍ਹਦੇ ਹੀ ਹੋਮ ਪੇਜ ਨਜ਼ਰ ਆਉਣ ਲੱਗੇਗਾ। ਤੁਸੀਂ ਡਾਊਨਲੋਡ ਫ਼ਾਰਮ ਉੱਤੇ ਜਾ ਕੇ ਕਲਿਕ ਕਰੋ। * ਡਾਊਨਲੋਡ ਫ਼ਾਰਮ ਉੱਤੇ ਕਲਿਕ ਕਰਦੇ ਹੀ ਤੁਹਾਨੂੰ ਸਾਹਮਣੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦਾ ਫ਼ਾਰਮ ਨਜ਼ਰ ਆ ਜਾਵੇਗਾ। * ਇਸ ਨੂੰ ਤੁਹਾਨੂੰ ਭਰਨਾ ਹੋਵੇਗਾ। ਇਸ ਵਿਚ ਆਪਣਾ ਨਾਮ, ਈ-ਮੇਲ ਆਇਡੀ, ਫੋਨ ਨੰਬਰ, ਇੱਕ ਕੈਪਚਾ ਭਰਨਾ ਹੋਵੇਗਾ। ਇਸਦੇ ਬਾਅਦ ਤੁਹਾਨੂੰ ਓਟੀਪੀ ਜਨਰੇਟ ਕਰਨ ਲਈ ਬਣਾਏ ਗਏ ਬਟਨ ਉੱਤੇ ਕਲਿਕ ਕਰਨਾ ਹੋਵੇਗਾ। * ਇਸਦੇ ਬਾਅਦ ਤੁਸੀਂ ਇਸ ਫ਼ਾਰਮ ਨੂੰ ਡਾਊਨਲੋਡ ਕਰ ਲਓ। * ਇਸ ਫ਼ਾਰਮ ਨੂੰ ਆਪਣੇ ਨਜ਼ਦੀਕੀ ਐੱਲਪੀਜੀ ਏਜੰਸੀ ਦੇ ਕੋਲ ਜਮਾਂ ਕਰਵਾਓ। ‌‌‌‌* ਇਸ ਦੇ ਨਾਲ ਤੁਹਾਨੂੰ ਕੁਝ ਡਾਕਿਊਮੈਂਟ ਵੀ ਦੇਣੇ ਹੋਣਗੇ, ਜਿਵੇਂ ਆਧਾਰ ਕਾਰਡ, ਸਥਾਨਕ ਪਤੇ ਦਾ ਪ੍ਰਮਾਣ ਪੱਤਰ, ਤੁਹਾਡੀ ਤਸਵੀਰ ਆਦਿ। * ਡਾਕਿਊਮੈਂਟ ਵੈਰੀਫਾਈ ਹੋਣ ਦੇ ਬਾਅਦ ਤੁਹਾਨੂੰ ਐੱਲਪੀਜੀ ਗੈਸ ਕਨੈਕਸ਼ਨ ਉਪਲੱਬਧ ਕਰਾਉਣ ਦਾ ਕੰਮ ਕੀਤਾ ਜਾਵੇਗਾ। -PTC News publive-image-
pmuy-scheme-to-disburse-free-lpg-connections-by-june-2021
Advertisment

Stay updated with the latest news headlines.

Follow us:
Advertisment