ਹਰਭਜਨ ਸਿੰਘ ਨੇ ਮੋਹਿਆ ਸਭ ਦਾ ਦਿਲ, ਕੀਤਾ ਇਹ ਕੰਮ!

By  Joshi October 28th 2017 12:59 PM

ਕਦੀ ਕਦੀ ਨਾਮਵਰ ਸੈਲੇਬ੍ਰਿਟੀ ਕੁਝ ਅਜਿਹਾ ਕੰਮ ਕਰ ਕਾਂਦੇ ਹਨ ਕਿ ਸਭ ਦੇ ਦਿਲ ਨੂਮ ਮੋਹ ਜਾਂਦੇ ਹਨ। ਕੁਝ ਅਜਿਹਾ ਹੀ ਕੀਤਾ ਹੈ ਹਰਭਜਨ ਸਿੰਘ ਨੇ ਵੀ।

ਹਰਭਜਨ ਸਿੰਘ ਨੇ ਮੋਹਿਆ ਸਭ ਦਾ ਦਿਲ, ਕੀਤਾ ਇਹ ਕੰਮ!

ਦਰਅਸਲ, ਕਾਵਿਆ ਨਾਮ ਦੀ ਇਕ ਬੱਚੀ ਜੋ ਦਿਮਾਗੀ ਸੋਜ ਦੀ ਬਿਮਾਰੀ ਨਾਲ ਜੂਝ ਰਹੀ ਹੈ ਵੱਲੋਂ ਮਦਦ ਮੰਗਣ ਦੀ ਅਪੀਲ ਕੀਤੀ ਜਾ ਰਹੀ ਸੀ। ਇਹ ਮਦਦ ਟਵਿੱਟਰ ਰਾਹੀਂ ਮੰਗੀ ਗਈ ਸੀ ਅਤੇ ਇਹ ਟਵੀਟ ਦੇਖ ਕੇ ਹਰਭਜਨ ਸਿੰਘ ਨੇ ਉਸ ਟਵੀਟ ਦਾ ਰਿਪਲਾਈ ਕੀਤਾ ਅਤੇ ਕਿਹਾ ਕਿ ਉਹ ਉਸ ਬੱਚੀ ਦੀ ਮਦਦ ਕਰਨਾ ਚਾਹੁੰਦੇ ਹਨ।

ਹਰਭਜਨ ਸਿੰਘ ਨੇ ਮੋਹਿਆ ਸਭ ਦਾ ਦਿਲ, ਕੀਤਾ ਇਹ ਕੰਮ!

ਇਸ ਤੋਂ ਬਾਅਦ ਉਹ ਹਸਪਤਾਲ ਵਿੱਚ ਕਾਵਿਆ ਨੂੰ ਮਿਲਣ ਲਈ ਪਹੁੰਚੇ ਅਤੇ ਉਹਨਾਂ ਨੇ ਕਾਵਿਆ ਦੀ ਮਦਦ ਲਈ ਹਟ ਸੰਭਵ ਮਦਦ ਕਰਨ ਦਾ ਦਾਅਵਾ ਕੀਤਾ। ਦੱਸਣਯੋਗ ਹੈ ਕਿ ਕਾਵਿਆ ਲਈ ਕਰੀਬ ੩ ਲੱਖ ਰੁਪਏ ਦੀ ਜ਼ਰੂਰਤ ਦੱਸੀ ਗਈ ਹੈ।

ਹਰਭਜਨ ਸਿੰਘ ਨੇ ਮੋਹਿਆ ਸਭ ਦਾ ਦਿਲ, ਕੀਤਾ ਇਹ ਕੰਮ!

ਹਰਭਜਨ ਸਿੰਘ ਦੇ ਇਸ ਕੰਮ ਦੀ ਸਾਰਿਆਂ ਨੇ ਬਹੁਤ ਸਰਾਹਣਾ ਕੀਤੀ ਹੈ ਅਤੇ ਉਹਨਾਂ ਨੇ ਬੱਚੀ ਅਤੇ ਭੱਜੀ ਦੋਵਾਂ ਨੂੰ ਬਹਾ ਦੁਆਵਾਂ ਦਿੱਤੀਆ ਹਨ।

ਭੱਜੀ ਨੇ ਬੱਚੀ ਦੀ ਮਦਦ ਕੀਤੀ ਅਤੇ ਉਨ੍ਹਾਂ ਨੇ ਇਸ ਬਾਰੇ ਟਵਿਟਰ ਉੱਤੇ ਪੋਸਟ ਕੀਤਾ ਅਤੇ ਕਿਹਾ ਕਿ ਕਾਵਿਆ ਸਾਡੀ ਬੱਚੀ ਹੈ... ਭਗਵਾਨ ਉਸਨੂੰ ਜਰੂਰ ਬਚਾਏਗਾ। ਅਸੀਂ ਬਸ ਆਪਣਾ ਫਰਜ ਨਿਭਾ ਰਹੇ ਹਾਂ।

ਹਰਭਜਨ ਸਿੰਘ ਨੇ ਮੋਹਿਆ ਸਭ ਦਾ ਦਿਲ, ਕੀਤਾ ਇਹ ਕੰਮ!

ਹਰਭਜਨ ਸਿੰਘ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਉਹਨਾਂ ਨੇ ਸਾਬਕਾ ਆਈਪੀਐਸ ਅਫਸਰ ਸੰਜੀਵ ਭੱਟ ਨੂੰ ਇੱਕ ਵਿਵਾਦਿਤ ਪੋਸਟ 'ਤੇ ਕਰਾਰਾ ਜਵਾਬ ਵੀ ਦਿੱਤ ਸੀ।

ਹਰਭਜਨ ਸਿੰਘ ਨੇ ਮੋਹਿਆ ਸਭ ਦਾ ਦਿਲ, ਕੀਤਾ ਇਹ ਕੰਮ!

ਦਰਅਸਲ, ਭੱਟ ਨੇ ਇੰਡੀਅਨ ਕ੍ਰਿਕਟ ਟੀਮ ਵਿੱਚ ਕਿਸੇ ਮੁਸਲਮਾਨ ਖਿਡਾਰੀ ਦੇ ਨਾ ਹੋਣ 'ਤੇ ਜਦੋਂ ਸਵਾਲ ਚੁੱਕਿਆ ਤਾਂ  ਹਰਭਜਨ ਸਿੰਘ ਨੇ ਟਵੀਟ ਕਰ ਕਿਹਾ ਕਿ ਹਿੰਦੂ - ਮੁਸਲਮਾਨ - ਸਿੱਖ - ਈਸਾਈ ਆਪਸ ਵਿੱਚ ਭਰਾ ਹਨ ਅਤੇ ਟੀਮ ਵਿੱਚ ਖੇਡਣ ਵਾਲਾ ਹਰ ਖਿਡਾਰੀ ਹਿੰਦੁਸਤਾਨੀ ਹੈ। ਉਸਦੀ ਜਾਤੀ ਜਾਂ ਰੰਗ ਦੀ ਗੱਲ ਨਹੀਂ ਹੋਣੀ ਚਾਹੀਦੀ ਹੈ (ਜੈ ਭਾਰਤ)। ਇਹੀ ਨਹੀਂ, ਕਈ ਹੋਰ ਲੋਕਾਂ ਨੇ ਵੀ ਸੰਜੀਵ ਦੇ ਫੇਸਬੁੱਕ ਅਤੇ ਟਵਿੱਟਰ ਦੇ ਪੋਸਟ ਉੱਤੇ ਕੜਾ ਵਿਰੋਧ ਜਤਾਇਆ ਹੈ।

—PTC News

Related Post