ਵਿਸ਼ਵ ਕੱਪ 2019: ਅੱਜ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਵੇਗੀ ਫਸਵੀਂ ਟੱਕਰ

By  Jashan A July 2nd 2019 12:46 PM

ਵਿਸ਼ਵ ਕੱਪ 2019: ਅੱਜ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਵੇਗੀ ਫਸਵੀਂ ਟੱਕਰ,ਬਰਮਿੰਘਮ: ਵਿਸ਼ਵ ਕੱਪ 2019 'ਚ ਅੱਜ 40ਵਾਂ ਮੁਕਾਬਲਾ ਦੋ ਏਸ਼ੀਆਈ ਦੇਸ਼ਾਂ ਦੀ ਮਜ਼ਬੂਤ ਟੀਮਾਂ ਵਿਚਾਲੇ ਖੇਡਿਆ ਜਾਵੇਗਾ। ਬਰਮਿੰਘਮ ਦੇ ਐਜਬੈਸਟਨ 'ਚ ਅੱਜ ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਵਿਚਾਲੇ ਮੈਚ ਖੇਡਿਆ ਜਾਵੇਗਾ। ਟੀਮ ਇੰਡੀਆ 7 ਮੈਚਾਂ 'ਚ 11 ਅੰਕਾਂ ਦੇ ਨਾਲ ਪੁਆਇੰਟ ਟੇਬਲ 'ਚ ਦੂਜੇ ਸਥਾਨ 'ਤੇ ਹੈ।

ਇਸ ਮੁਕਾਬਲੇ ਨੂੰ ਜਿੱਤਣ ਦੇ ਬਾਅਦ ਉਸ ਦੇ 13 ਅੰਕ ਹੋ ਜਾਣਗੇ। ਦੂਜੇ ਪਾਸੇ ਬੰਗਲਾਦੇਸ਼ ਦੇ 7 ਮੈਚਾਂ 'ਚ 7 ਅੰਕ ਹਨ। ਉਹ ਸਕੋਰ ਬੋਰਡ 'ਚ ਛੇਵੇਂ ਸਥਾਨ 'ਤੇ ਹੈ। ਅਜਿਹੇ 'ਚ ਉਸ ਨੂੰ ਸੈਮੀਫਾਈਨਲ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਜ਼ਿੰਦਾ ਰੱਖਣ ਲਈ ਇਹ ਮੁਕਾਬਲਾ ਜਿੱਤਣਾ ਹੋਵੇਗਾ।

ਹੋਰ ਪੜ੍ਹੋ:IND vs WI: ਆਖਰੀ ਵਨਡੇ ਮੈਚ ਵਿੱਚ ਬਣ ਸਕਦੈ ਇਹ ਰਿਕਾਰਡ

ਤੁਹਾਨੂੰ ਦੱਸ ਦੇਈਏ ਕਿ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਰਲਡ ਕੱਪ 'ਚ ਹੁਣ ਤਕ ਕੁਲ 3 ਮੁਕਾਬਲੇ ਹੋ ਚੱਕੇ ਹਨ। ਭਾਰਤ ਨੇ 2 ਮੈਚ ਜਿੱਤੇ ਹਨ ਜਦਕਿ ਬੰਗਲਾਦੇਸ਼ ਸਿਰਫ 1 ਮੈਚ ਜਿੱਤ ਜਿੱਤਿਆ ਹੈ।

ਜੇਕਰ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਿਛਲੇ 5 ਮੁਕਾਬਲਿਆਂ ਨੂੰ ਦੇਖਿਆ ਜਾਵੇ ਤਾਂ ਭਾਰਤ ਨੇ 4 ਮੈਚ ਜਿੱਤੇ ਹਨ ਜਦਕਿ ਬੰਗਲਾਦੇਸ਼ ਦੇਸ਼ ਸਿਰਫ ਇਕ ਮੈਚ ਹੀ ਜਿੱਤ ਸਕਿਆ ਹੈ।ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਨਡੇ 'ਚ ਕੁਲ 35 ਮੁਕਾਬਲੇ ਹੋਏ ਹਨ। ਇਨ੍ਹਾਂ 35 ਮੁਕਾਬਲਿਆਂ 'ਚ ਭਾਰਤ 29 ਮੈਚ ਜਿੱਤਿਆ ਹੈ। ਦੂਜੇ ਪਾਸੇ ਬੰਗਲਾਦੇਸ਼ ਸਿਰਫ 5 ਮੈਚ ਹੀ ਜਿੱਤ ਸਕਿਆ ਹੈ।

-PTC News

Related Post