ਵਿਸ਼ਵ ਕੱਪ 2019 : ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ ਅੱਜ, ਭਾਰਤੀ ਫੈਨਜ਼ 'ਚ ਭਾਰੀ ਉਤਸ਼ਾਹ

By  Jashan A June 5th 2019 01:19 PM

ਵਿਸ਼ਵ ਕੱਪ 2019 : ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ ਅੱਜ, ਭਾਰਤੀ ਫੈਨਜ਼ 'ਚ ਭਾਰੀ ਉਤਸ਼ਾਹ,ਸਾਊਥੰਪਟਨ: ਇੰਗਲੈਂਡ ਦੀ ਧਰਤੀ 'ਤੇ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਅੱਠਵੇਂ ਮੈਚ 'ਚ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਸਾਊਥੰਪਟਨ 'ਚ ਹੋਵੇਗਾ। ਭਾਰਤ ਦਾ ਇਹ ਪਹਿਲਾ ਮੁਕਾਬਲਾ ਜਦਕਿ ਦੱਖਣੀ ਅਫ਼ਰੀਕਾ ਆਪਣਾ ਤੀਸਰਾ ਮੁਕਾਬਲਾ ਖੇਡੇਗੀ।

cwc ਵਿਸ਼ਵ ਕੱਪ 2019 : ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ ਅੱਜ, ਭਾਰਤੀ ਫੈਨਜ਼ 'ਚ ਭਾਰੀ ਉਤਸ਼ਾਹ

ਇਸ ਤੋਂ ਪਹਿਲਾਂ ਦੱ. ਅਫਰੀਕਾ ਦੋ ਮੈਚ ਖੇਡ ਚੁੱਕਿਆ ਹੈ ਜਿਨ੍ਹਾਂ 'ਚ ਉਸ ਨੂੰ ਦੋਨੋਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੱ. ਅਫਰੀਕਾ ਨੇ ਪਹਿਲਾ ਮੈਚ ਮੇਜ਼ਬਾਨ ਇੰਗਲੈਂਡ ਤੇ ਦੂਜਾ ਮੈਚ ਬੰਗਲਾਦੇਸ਼ ਟੀਮ ਨਾਲ ਖੇਡ ਚੁੱਕੀ ਹੈ ਤੇ ਦੋਨਾਂ ਮੈਚਾਂ 'ਚ ਹਾਰ ਦਾ ਮੂੰਹ ਹੀ ਦੇਖਣਾ ਪਿਆ।

ਹੋਰ ਪੜ੍ਹੋ: ਪੰਜਾਬ ਦੇ ਰਹਿਣ ਵਾਲੇ ਇਸ ਖਿਡਾਰੀ ਨੇ ਲਵਾਈਆਂ ਪਾਕਿਸਤਾਨ ਦੀਆਂ ਗੋਡੀਆਂ,ਪੰਜਾਬ ਨੂੰ ਮਾਣ ਮਹਿਸੂਸ

cwc ਵਿਸ਼ਵ ਕੱਪ 2019 : ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ ਅੱਜ, ਭਾਰਤੀ ਫੈਨਜ਼ 'ਚ ਭਾਰੀ ਉਤਸ਼ਾਹ

ਤੁਹਾਨੂੰ ਦੱਸ ਦੇਈਏ ਕਿ ਇੰਗਲੈਂਡ ਦੇ ਮੈਦਾਨ 'ਤੇ ਦੱਖਣ ਅਫਰੀਕਾ ਨੇ ਆਖਰੀ ਵਾਰ ਭਾਰਤ ਦੇ ਖਿਲਾਫ 15 ਮਈ 1999 ਨੂੰ ਜਿੱਤ ਹਾਸਲ ਕੀਤੀ ਸੀ। ਹੋਵ ਦੇ ਮੈਦਾਨ 'ਤੇ ਹੋਏ ਉਸ ਮੁਕਾਬਲੇ 'ਚ ਉਸ ਨੇ ਭਾਰਤ ਨੂੰ 16 ਦੌੜਾਂ ਨਾਲ ਹਰਾਇਆ ਸੀ।

cwc ਵਿਸ਼ਵ ਕੱਪ 2019 : ਭਾਰਤ ਦਾ ਪਹਿਲਾ ਮੈਚ ਦੱਖਣੀ ਅਫਰੀਕਾ ਨਾਲ ਅੱਜ, ਭਾਰਤੀ ਫੈਨਜ਼ 'ਚ ਭਾਰੀ ਉਤਸ਼ਾਹ

ਉਸ ਤੋਂ ਬਾਅਦ ਹੋਏ ਦੋਨਾਂ ਮੈਚ ਟੀਮ ਇੰਡੀਆ ਨੇ ਜਿੱਤੇ ਹਨ। 2012 ਤੋਂ ਬਾਅਦ ਭਾਰਤ ਨੇ ਦੱਖਣ ਅਫਰੀਕਾ ਨੂੰ ਆਈ. ਸੀ. ਸੀ ਦੇ 5 ਵੱਖ-ਵੱਖ ਇਵੈਂਟ 'ਚ ਹਰਾਇਆ ਹੈ। ਇਹ ਇਵੈਂਟ ਹਨ, 2012 ਤੇ 2014 ਟੀ-20 ਵਰਲਡ ਕੱਪ, 2013 ਤੇ 2017 ਚੈਂਪਿਅਨਸ ਟਰਾਫੀ ਤੇ 2015 ਵਰਲਡ ਕੱਪ ਹੈ।

-PTC News

Related Post