CWC 2019: ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਅੱਜ ਹੋਵੇਗਾ ਫਸਵਾਂ ਮੁਕਾਬਲਾ

By  Jashan A June 19th 2019 02:24 PM

CWC 2019: ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਅੱਜ ਹੋਵੇਗਾ ਫਸਵਾਂ ਮੁਕਾਬਲਾ,ਲੰਡਨ: 30 ਮਈ 2019 ਤੋਂ ਇੰਗਲੈਂਡ 'ਤੇ ਖੇਡੇ ਜਾ ਰਹੇ ਕ੍ਰਿਕਟ ਦੇ ਸਭ ਤੋਂ ਵੱਡੇ ਮਹਾਕੁੰਭ 'ਚ ਅੱਜ ਚੋਟੀ ਦੀਆਂ 2 ਟੀਮਾਂ ਵਿਚਾਲੇ ਮੈਚ ਖੇਡਿਆ ਜਾਣਾ ਹੈ। ਨਿਊਜ਼ੀਲੈਂਡ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਵਰਲਡ ਕੱਪ ਦਾ ਮੁਕਾਬਲਾ ਕਾਫੀ ਰੋਮਾਂਚਕ ਹੋਣ ਵਾਲਾ ਹੈ।

ਜੇ ਦੋਹਾਂ ਟੀਮਾਂ ਵਿਚਾਲੇ ਵਿਸ਼ਵ ਕੱਪ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦੋਨਾਂ ਟੀਮਾਂ ਸੱਤ ਵਾਰ ਵਰਲਡ ਕੱਪ ਦੇ ਮੁਕਾਬਲਿਆਂ 'ਚ ਆਮਣੇ-ਸਾਹਮਣੇ ਹੋ ਚੁੱਕੀਆਂ ਹਨ। ਨਿਊਜ਼ੀਲੈਂਡ ਨੇ ਸਭ ਤੋਂ ਜ਼ਿਆਦਾ ਪੰਜ ਵਾਰ ਦੱਖਣੀ ਅਫਰੀਕਾ ਨੂੰ ਹਰਾਇਆ ਹੈ ਜਦ ਕਿ ਦੱਖਣੀ ਅਫਰੀਕਾ ਦੀ ਟੀਮ ਦੋ ਵਾਰ ਜਿੱਤ ਦਰਜ ਕਰ ਸਕੀ ਹੈ।

-PTC News

Related Post