CWC 2019 : ਅੱਜ ਸ਼੍ਰੀਲੰਕਾ ਤੇ ਪਾਕਿਤਸਾਨ ਵਿਚਾਲੇ ਹੋਵੇਗੀ ਫਸਵੀਂ ਟੱਕਰ

By  Jashan A June 7th 2019 12:07 PM

CWC 2019 : ਅੱਜ ਸ਼੍ਰੀਲੰਕਾ ਤੇ ਪਾਕਿਤਸਾਨ ਵਿਚਾਲੇ ਹੋਵੇਗੀ ਫਸਵੀਂ ਟੱਕਰ,ਲੰਡਨ: ਇੰਗਲੈਂਡ ਦੀ ਧਰਤੀ 'ਤੇ ਖੇਡਿਆ ਜਾ ਰਿਹਾ ਹੈ ਕ੍ਰਿਕਟ ਦਾ ਮਹਾਕੁੰਭ ਦਿਨ ਬ ਦਿਨ ਰੋਚਕ ਹੁੰਦਾ ਜਾ ਰਿਹਾ ਹੈ। ਸਾਰੀਆਂ ਟੀਮਾਂ ਵੱਡੇ ਉਲਟਫੇਰ ਕਰਦੀਆਂ ਨਜ਼ਰ ਆ ਰਹੀਆਂ ਹਨ। ਪਿਛਲੇ ਦਿਨੀਂ ਪਾਕਿਸਤਾਨ ਦੀ ਟੀਮ ਨੇ ਮੇਜ਼ਬਾਨ ਅਤੇ ਖਿਤਾਬ ਦੀ ਦਾਅਵੇਦਾਰ ਇੰਗਲੈਂਡ ਟੀਮ ਵਿਰੁੱਧ ਦੂਜੇ ਮੁਕਾਬਲੇ ਵਿਚ ਵੱਡਾ ਉਲਟਫੇਰ ਕੀਤਾ।

ਜਿਸ ਦੇ ਜਜਬੇ ਨਾਲ ਅੱਜ ਪਾਕਿਸਤਾਨ ਦੀ ਸ਼੍ਰੀਲੰਕਾ ਨਾਲ ਟੱਕਰ ਹੋਵੇਗੀ। ਇਸ ਪ੍ਰਦਰਸ਼ਨ ਦੀ ਬਦੌਲਤ ਉਸ ਨੂੰ ਸ਼੍ਰੀਲੰਕਾ ਵਿਰੁੱਧ ਜਿੱਤ ਦੀ ਦਾਅਵੇਦਾਰ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ।

ਹੋਰ ਪੜ੍ਹੋ:ਸੁਲਤਾਨਪੁਰ ਲੋਧੀ: 80 ਕਿਸਮ ਦੇ ਵਿਦੇਸ਼ੀ ਫੁੱਲਾਂ ਨਾਲ ਮਹਿਕੇਗਾ ਗੁਰਦੁਆਰਾ ਬੇਰ ਸਾਹਿਬ

ਹਾਲਾਂਕਿ ਨਿਊਜ਼ੀਲੈਂਡ ਤੋਂ ਇਕਪਾਸੜ ਅੰਦਾਜ਼ ਵਿਚ 10 ਵਿਕਟਾਂ ਨਾਲ ਹਾਰੀ ਸ਼੍ਰੀਲੰਕਾਈ ਟੀਮ ਨੇ ਵੀ ਪਿਛਲੇ ਮੈਚ ਵਿਚ ਅਫਗਾਨਿਸਤਾਨ ਨੂੰ 34 ਦੌੜਾਂ ਨਾਲ ਹਰਾ ਕੇ ਵਾਪਸੀ ਦੀ ਕੋਸ਼ਿਸ਼ ਕੀਤੀ ਹੈ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਾਕਿਸਤਾਨ ਦਾ ਵਿਸ਼ਵ ਕੱਪ ਵਿਚ ਸ਼੍ਰੀਲੰਕਾ ਵਿਰੁੱਧ ਪਿਛਲਾ ਰਿਕਾਰਡ ਕਾਫੀ ਮਜ਼ਬੂਤ ਰਿਹਾ ਹੈ ਅਤੇ ਉਸ ਨੇ 1975 ਵਿਚ ਆਪਣੇ ਪਹਿਲੇ ਟੂਰਨਾਮੈਂਟ ਤੋਂ ਬਾਅਦ ਤੋਂ ਸ਼੍ਰੀਲੰਕਾਈ ਟੀਮ ਵਿਰੁੱਧ ਆਪਣੇ ਸਾਰੇ ਸੱਤ ਮੈਚਾਂ ਨੂੰ ਜਿੱਤਿਆ ਹੈ।

-PTC News

Related Post