ਵਿਸ਼ਵ ਕੱਪ 2019: ਪ੍ਰੈਕਟਿਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਅੰਗੂਠੇ 'ਤੇ ਲੱਗੀ ਸੱਟ

By  Jashan A June 2nd 2019 06:57 PM -- Updated: June 2nd 2019 06:58 PM

ਵਿਸ਼ਵ ਕੱਪ 2019: ਪ੍ਰੈਕਟਿਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਅੰਗੂਠੇ 'ਤੇ ਲੱਗੀ ਸੱਟ,ਲੰਡਨ: ਵਿਸ਼ਵ ਕੱਪ 2019 ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਭਾਰਤੀ ਟੀਮ ਆਪਣਾ ਪਹਿਲਾ ਮੈਚ 5 ਜੂਨ ਨੂੰ ਸਾਊਥ ਅਫਰੀਕਾ ਦੇ ਖਿਲਾਫ ਖੇਡੇਗੀ। ਜਿਸ ਲਈ ਭਾਰਤੀ ਟੀਮ ਵੱਲੋਂ ਅਭਿਆਸ ਕੀਤਾ ਜਾ ਰਿਹਾ ਹੈ। ਪਰ ਭਾਰਤੀ ਕ੍ਰਿਕਟ ਫੈਨਜ਼ ਲਈ ਬੁਰੀ ਖਬਰ ਆ ਰਹੀ ਹੈ।

ਦਰਅਸਲ, ਕਪਤਾਨ ਵਿਰਾਟ ਕੋਹਲੀ ਪ੍ਰੈਕਟਿਸ ਸੈਸ਼ਨ ਦੇ ਦੌਰਾਨ ਆਪਣੇ ਅੰਗੂਠੇ 'ਤੇ ਸੱਟ ਲਗਾ ਬੈਠੇ ਹਨ। ਟੀਮ ਦੇ ਫੀਜ਼ੀਓ ਪੈਟ੍ਰਿਕ ਫਰਹਟ ਨੇ ਕਪਤਾਨ ਵਿਰਾਟ ਕੋਹਲੀ ਜ਼ਖਮੀ ਅੰਗੂਠੇ 'ਤੇ ਪੱਟੀ ਬੰਨ੍ਹੀ।

ਹੋਰ ਪੜ੍ਹੋ:ਫੀਫਾ ਵਿਸ਼ਵ ਕੱਪ 2018 :ਪੁਰਤਗਾਲ ਨੇ ਮੋਰਾਕੋ ਨੂੰ 1-0 ਨਾਲ ਹਰਾਇਆ

ਕਪਤਾਨ ਵਿਰਾਟ ਕੋਹਲੀ ਦੀ ਸੱਟ 'ਤੇ ਬੀ.ਸੀ.ਸੀ.ਆਈ. ਨੇ ਅਜੇ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਦਿੱਤਾ ਹੈ। ਪਰ ਸੱਟ ਕਾਰਨ ਉਨ੍ਹਾਂ ਦਾ 5 ਜੂਨ ਨੂੰ ਸਾਊਥ ਅਫਰੀਕਾ ਦੇ ਖਿਲਾਫ ਹੋਣ ਵਾਲੇ ਮੈਚ 'ਚ ਖੇਡਣ 'ਤੇ ਖਦਸ਼ਾ ਬਣ ਗਿਆ ਹੈ।

-PTC News

Related Post