ਕੋਰੋਨਾ ਦਾ ਅਸਰ, ਹੁਣ ਵੈਸਟਇੰਡੀਜ਼ ਨੇ ਵੀ ਰੱਦ ਕੀਤੇ ਕ੍ਰਿਕਟ ਟੂਰਨਾਮੈਂਟ

By  Jashan A March 15th 2020 01:37 PM

ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਹੁਣ ਖੇਡ ਜਗਤ ਵੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਜਾਨਲੇਵਾ ਵਾਇਰਸ ਦੇ ਕਾਰਨ ਕਈ ਵੱਡੇ-ਵੱਡੇ ਟੂਰਨਾਮੈਂਟ ਰੱਦ ਕਰ ਦਿੱਤੇ ਗਏ ਹਨ। ਭਾਰਤ-ਦੱਖਣੀ ਅਫਰੀਕਾ ਅਤੇ ਫਿਰ ਆਸਟਰੇਲੀਆ-ਨਿਊਜ਼ੀਲੈਂਡ ਵਿਚਾਲੇ ਪਹਿਲੀ ਵਨਡੇ ਸੀਰੀਜ਼ ਕੋਰੋਨਾ ਕਾਰਨ ਮੁਲਤਵੀ ਕਰਨੀ ਪਈ।

ਦੋਵਾਂ ਦੀ ਲੜੀ ਵਿਚ ਇਕ-ਇਕ ਮੈਚ ਸੀ। ਹੁਣ ਇਸ ਸੂਚੀ ਵਿਚ ਨਵਾਂ ਨਾਮ ਵੈਸਟਇੰਡੀਜ਼ ਕ੍ਰਿਕਟ ਨਾਲ ਜੁੜਿਆ ਹੈ। ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ 16 ਮਾਰਚ ਤੋਂ ਅਗਲੇ 30 ਦਿਨਾਂ ਤੱਕ ਸਾਰੇ ਟੂਰਨਾਮੈਂਟ ਅਤੇ ਆਹਮੋ-ਸਾਹਮਣੇ ਹੋਣ ਵਾਲੀਆਂ ਸਮੂਹ ਬੈਠਕਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਹੋਰ ਪੜ੍ਹੋ: ਕਰੋਨਾ ਵਾਇਰਸ ਦੀ ਚਪੇਟ 'ਚ ਜਸਟਿਨ ਟਰੂਡੋ ਦੀ ਪਤਨੀ, ਜਾਣੋ ਟਰੂਡੋ ਨੇ ਕੀ ਕਿਹਾ

https://twitter.com/windiescricket/status/1238821978687057920?s=20

ਇਸ ਖਤਰਨਾਕ ਵਾਇਰਸ ਦੇ ਮੱਦੇਨਜ਼ਰ IPL 2020 ਮੁਲਤਵੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਹੁਣ ਆਈ.ਪੀ.ਐੱਲ ਦੇ ਮੈਚ 15 ਅਪ੍ਰੈਲ ਤੋਂ ਸ਼ੁਰੂ ਹੋਣਗੇ।

ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓ (World Health Organisation, WHO) ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕਰੋਨਾ ਵਾਇਰਸ ਨੂੰ ਮਹਾਮਾਰੀ (Pandemic) ਐਲਾਨ ਕਰ ਦਿੱਤਾ ਹੈ।

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਖਤਰਨਾਕ ਵਾਇਰਸ ਨੇ ਦੁਨੀਆ ਭਰ ‘ਚ ਤਹਿਲਕਾ ਮਚਾਇਆ ਹੋਇਆ ਹੈ ਤੇ ਇਸ ਦੀ ਲਪੇਟ ‘ਚ ਹੁਣ ਤੱਕ ਦੁਨੀਆ ਦੇ 113 ਦੇਸ਼ ਆ ਚੁੱਕੇ ਹਨ ਤੇ ਹੁਣ ਤੱਕ ਵਿਸ਼ਵ ਭਰ ‘ਚ ਕਰੀਬ 5000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ।

-PTC News

Related Post