ਚਿੜੀਆਘਰ ਵਿੱਚ ਨੌਜਵਾਨ ਨੂੰ ਮਾਰਨ ਵਾਲੇ ਸ਼ੇਰ ਜੋੜੇ ਨੇ ਕੀਤੀ ਭੁੱਖ ਹੜਤਾਲ ,ਪੜ੍ਹੋ ਪੂਰੀ ਖ਼ਬਰ

By  Shanker Badra January 22nd 2019 02:03 PM

ਚਿੜੀਆਘਰ ਵਿੱਚ ਨੌਜਵਾਨ ਨੂੰ ਮਾਰਨ ਵਾਲੇ ਸ਼ੇਰ ਜੋੜੇ ਨੇ ਕੀਤੀ ਭੁੱਖ ਹੜਤਾਲ ,ਪੜ੍ਹੋ ਪੂਰੀ ਖ਼ਬਰ:ਚੰਡੀਗੜ੍ਹ : ਡੇਰਾਬੱਸੀ ਦੇ ਛੱਤਬੀੜ ਚਿੜੀਆਘਰ ਵਿਚ ਬੀਤੇ ਐਤਵਾਰ ਇੱਕ ਸ਼ੇਰ ਤੇ ਸ਼ੇਰਨੀ ਨੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ।ਇਸ ਘਟਨਾ ਤੋਂ ਬਾਅਦ ਤੁਰੰਤ ਹਰਕਤ ਵਿਚ ਆਏ ਜੂ ਮੁਲਾਜ਼ਮਾਂ ਨੇ ਸ਼ੇਰ ਨੂੰ ਕਾਬੂ ਕਰਦੇ ਹੋਏ ਪਿੰਜਰੇ ਵਿਚ ਬੰਦ ਕਰ ਦਿੱਤਾ ਸੀ।ਉਸ ਤੋਂ ਬਾਅਦ ਚਿੜੀਆਘਰ ਵਿੱਚ ਸ਼ੇਰ ਤੇ ਸ਼ੇਰਨੀ ਦੀ ਅਜੀਬ ਹਰਕਤ ਸਾਹਮਣੇ ਆਈ ਹੈ।

Dairbassi Chiseled Zoo Lion Couple Hunger strike ਚਿੜੀਆਘਰ ਵਿੱਚ ਨੌਜਵਾਨ ਨੂੰ ਮਾਰਨ ਵਾਲੇ ਸ਼ੇਰ ਜੋੜੇ ਨੇ ਕੀਤੀ ਭੁੱਖ ਹੜਤਾਲ ,ਪੜ੍ਹੋ ਪੂਰੀ ਖ਼ਬਰ

ਉਸ ਸ਼ੇਰ ਜੋੜੇ ਨੇ ਚਿੜੀਆਘਰ ਦੇ ਕਰਮੀਆਂ ਵੱਲੋਂ ਪਾਇਆ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ ਸੀ।ਉਨ੍ਹਾਂ ਨੇ ਕਰੀਬ 3 ਘੰਟੇ ਲਈ ਇਸ ਰੋਸ ਨੂੰ ਜਾਰੀ ਰੱਖਿਆ ਹੈ।ਮਿਲੀ ਜਾਣਕਾਰੀ ਮੁਤਾਬਕ ਉਸ ਦਿਨ ਇਸ ਸ਼ੇਰ ਜੋੜੇ ਨੂੰ ਆਪਣੇ ਨਿਰਧਾਰਿਤ ਸਮੇਂ ਤੋਂ ਪਹਿਲਾਂ ਪਿੰਜਰਿਆਂ 'ਚ ਤਾੜ ਦਿੱਤਾ ਗਿਆ ਸੀ,ਜਿਸ ਕਾਰਨ ਉਨ੍ਹਾਂ ਨੇ ਰੋਸ ਪ੍ਰਗਟਾਇਆ ਅਤੇ ਰੋਸੇ ਵਜੋਂ ਕਰਮੀਆਂ ਵੱਲੋਂ ਪਰੋਸਿਆ ਮੀਟ ਖਾਣ ਤੋਂ ਇਨਕਾਰ ਕਰ ਦਿੱਤਾ।

Dairbassi Chiseled Zoo Lion Couple Hunger strike ਚਿੜੀਆਘਰ ਵਿੱਚ ਨੌਜਵਾਨ ਨੂੰ ਮਾਰਨ ਵਾਲੇ ਸ਼ੇਰ ਜੋੜੇ ਨੇ ਕੀਤੀ ਭੁੱਖ ਹੜਤਾਲ ,ਪੜ੍ਹੋ ਪੂਰੀ ਖ਼ਬਰ

ਦਰਅਸਲ 'ਚ ਇਸ ਘਟਨਾ ਤੋਂ ਬਾਅਦ ਐਤਵਾਰ ਨੂੰ ਜ਼ੂ ਕਰਮੀ ਨੇ ਸ਼ੇਰ ਅਤੇ ਸ਼ੇਰਨੀ ਨੂੰ ਦੁਪਹਿਰ 3.20 'ਤੇ ਪਿੰਜਰੇ 'ਚ ਕੈਦ ਕਰ ਦਿੱਤਾ ਜਦਕਿ ਆਮ ਰੂਟੀਨ ਦੇ ਹਿਸਾਬ ਨਾਲ ਕਰਮੀ ਸ਼ੇਰਾਂ ਨੂੰ ਸ਼ਾਮ 5 ਵਜੇ ਪਿੰਜਰਿਆਂ 'ਚ ਬੰਦ ਕਰਦੇ ਹਨ।ਇਸ ਦੌਰਾਨ ਚਿੜੀਆਘਰ ਦੇ ਕਰਮੀਆਂ ਦਾ ਕਹਿਣਾ ਹੈ ਕਿ ਆਮ ਤੌਰ 'ਤੇ ਸ਼ੇਰਾਂ ਨੂੰ ਮੀਟ 5.30 ਵਜੇ ਪਾਇਆ ਜਾਂਦਾ ਹੈ ਪਰ ਉਸ ਦਿਨ ਸ਼ੇਰਾਂ ਨੇ ਆਪਣੇ ਆਪ ਨੂੰ ਸਮੇਂ ਤੋਂ ਪਹਿਲਾਂ ਕੈਦ ਕੀਤੇ ਜਾਣ ਦਾ ਵਿਰੋਧ ਕੀਤਾ ਤੇ ਉਨ੍ਹਾਂ ਨੇ ਰਾਤ ਦੇ 9 ਵਜੇ ਪਰੋਸਿਆ ਮੀਟ ਖਾਧਾ ਹੈ।ਉਨ੍ਹਾਂ ਕਿਹਾ ਕਿ ਜੋ ਕਰਮੀ ਰੋਜ਼ ਸ਼ੇਰਾਂ ਨੂੰ ਪਿੰਜਰਿਆਂ 'ਚੋਂ ਅੰਦਰ ਬਾਹਰ ਕੱਢਣ ਦਾ ਕੰਮ ਕਰਦੇ ਹਨ, ਉਹ ਸ਼ੇਰਾਂ ਦੀ ਭਾਸ਼ਾ ਖੂਬ ਸਮਝਦੇ ਹਨ।

Dairbassi Chiseled Zoo Lion Couple Hunger strike ਚਿੜੀਆਘਰ ਵਿੱਚ ਨੌਜਵਾਨ ਨੂੰ ਮਾਰਨ ਵਾਲੇ ਸ਼ੇਰ ਜੋੜੇ ਨੇ ਕੀਤੀ ਭੁੱਖ ਹੜਤਾਲ ,ਪੜ੍ਹੋ ਪੂਰੀ ਖ਼ਬਰ

ਦੱਸ ਦਈਏ ਕਿ ਡੇਰਾਬੱਸੀ ਦੇ ਛੱਤਬੀੜ ਚਿੜੀਆਘਰ ਵਿਚ ਬੀਤੇ ਐਤਵਾਰ ਮਾਨਸਿਕ ਰੂਪ ਨਾਲ ਬਿਮਾਰ ਇੱਕ ਨੌਜਵਾਨ ਲਾਇਨ ਸਫਾਰੀ ਵਿਚ ਰੇਲਿੰਗ ਟੱਪ ਕੇ ਸ਼ੇਰਾਂ ਦੇ ਕੋਲ ਚਲਾ ਗਿਆ।ਇਸ ਦੌਰਾਨ ਸ਼ੇਰ ਅਤੇ ਸ਼ੇਰਨੀ ਨੇ ਉਸ ਉਤੇ ਹਮਲਾ ਕਰ ਦਿੱਤਾ, ਜਿਸ ਵਿਚ ਉਸ ਨੌਜਵਾਨ ਦੀ ਮੌਤ ਹੋ ਗਈ।ਇਸ ਦੌਰਾਨ ਕੁਝ ਲੋਕਾਂ ਨੇ ਇਸ ਹਮਲੇ ਦੀ ਵੀਡੀਓ ਵੀ ਬਣਾ ਲਈ, ਜਿਸ ਦੇ ਆਧਾਰ ਉਤੇ ਚਿੜੀਆ ਘਰ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਫਿਲਹਾਲ ਇਸ ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ।

-PTCNews

Related Post