ਜੋ ਵੀ ਪੰਜਾਬੀ ਵਿਦੇਸ਼ ਤੋਂ ਘਰ ਵਾਪਸ ਆਉਣਾ ਚਾਹੁੰਦੇ ਨੇ ਆਪਣੀ ਜਾਣਕਾਰੀ ਦੇਣ: ਡਿਪਟੀ ਕਮਿਸ਼ਨਰ

By  Shanker Badra April 25th 2020 08:06 PM

ਜੋ ਵੀ ਪੰਜਾਬੀ ਵਿਦੇਸ਼ ਤੋਂ ਘਰ ਵਾਪਸ ਆਉਣਾ ਚਾਹੁੰਦੇ ਨੇ ਆਪਣੀ ਜਾਣਕਾਰੀ ਦੇਣ: ਡਿਪਟੀ ਕਮਿਸ਼ਨਰ:ਅੰਮ੍ਰਿਤਸਰ : ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਕਿਹਾ ਕਿ ਵਿਦੇਸ਼ ਦੀ ਧਰਤੀ ਉਤੇ ਬੈਠੇ ਅਜਿਹੇ ਪੰਜਾਬੀ ਜੋ ਘਰ ਆਉਣਾ ਚਾਹੁੰਦੇ ਹਨ, ਪਰ ਮੌਜੂਦਾ ਕੋਵਿਡ -19 ਸੰਕਟ ਕਾਰਨ ਪੈਦਾ ਹੋਏ ਹਲਾਤ ਕਾਰਨ ਆ ਨਹੀਂ ਸਕਦੇ, ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਣਕਾਰੀ ਪੰਜਾਬ ਸਰਕਾਰ ਨਾਲ ਸਾਂਝੀ ਕਰਨ, ਤਾਂ ਜੋ ਉਨਾਂ ਨੂੰ ਪੰਜਾਬ ਲਿਆਉਣ ਬਾਰੇ ਸਫਲ ਯੋਜਨਾਬੰਦੀ ਕੀਤੀ ਜਾ ਸਕੇ।

ਡਿਪਟੀ ਕਮਿਸ਼ਨਰ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਾਹੁੰਦੇ ਹਨ ਕਿ ਅਜਿਹੇ ਪੰਜਾਬੀ, ਜੋ ਵਿਦੇਸ਼ੀ ਕਾਲਜਾਂ ਵਿਚ ਪੜ ਰਹੇ ਹਨ ਜਾਂ ਵਿਦੇਸ਼ੀ ਧਰਤੀ ਉਤੇ ਕੰਮ ਕਰ ਰਹੇ ਹਨ, ਨੂੰ ਉਨਾਂ ਦੀ ਇੱਛਾ ਅਨੁਸਾਰ ਪੰਜਾਬ ਆਉਣ ਦਾ ਮੌਕਾ ਦਿੱਤਾ ਜਾਵੇ।

ਉਨਾਂ ਕਿਹਾ ਕਿ ਜੇਕਰ ਵਿਦੇਸ਼ੀ ਧਰਤੀ ਉਤੇ ਬੈਠੇ ਅਜਿਹੇ ਪੰਜਾਬੀ ਵਾਪਸ ਆਪਣੀ ਧਰਤੀ ਉਤੇ ਆਉਣਾ ਚਾਹੁੰਦੇ ਹਨ ਤਾਂ ਉਹ ਸਟੇਟ ਕੋਵਿਡ ਕੰਟਰੋਲ ਰੂਮ, ਚੰਡੀਗੜ ਦੁਆਰਾ ਦਿੱਤੀ ਗਈ ਵੈਬਸਾਈਟ sccr.pb2020gmail.com  ਉਤੇ ਆਪਣੀ ਵਿਸਥਾਰਤ ਜਾਣਕਾਰੀ ਜਿਸ ਵਿਚ ਆਪਣਾ ਨਾਮ, ਪਿਤਾ ਦਾ ਨਾਮ, ਮੌਜੂਦਾ ਫੋਨ ਨੰਬਰ, ਮੌਜੂਦਾ ਪਤਾ, ਪਾਸਪੋਰਟ ਨੰਬਰ, ਕਿੰਨੇ ਮੈਂਬਰ ਵਿਦੇਸ਼ ਵਿਚੋਂ ਆਉਣਾ ਚਾਹੁੰਦੇ ਹਨ ਅਤੇ ਪੰਜਾਬ ਵਿਚ ਕਿਹੜੇ ਹਵਾਈ ਅੱਡੇ ਉਤੇ ਆਉਣ ਦੀ ਇੱਛਾ ਰੱਖਦੇ ਹਨ, ਬਾਰੇ ਸਾਰੀ ਜਾਣਕਾਰੀ ਭੇਜ ਦੇਣ, ਤਾਂ ਜੋ ਉਨਾਂ ਨੂੰ ਲਿਆਉਣ ਬਾਰੇ ਤਿਆਰ ਕੀਤੀ ਜਾ ਰਹੀ ਯੋਜਨਾ ਨੂੰ ਉਨਾਂ ਦੀ ਲੋੜ ਅਨੁਸਾਰ ਤਿਆਰ ਕੀਤਾ ਜਾ ਸਕੇ।

-PTCNews

Related Post