Death Anniversary: ਸੁਰਜੀਤ ਬਿੰਦਰਖੀਆ ਇਨ੍ਹਾਂ ਗੀਤਾਂ ਕਰਕੇ ਹੋਇਆ ਸੀ ਮਸ਼ਹੂਰ, ਅੱਜ ਵੀ ਸਰੋਤਿਆਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ

By  Jashan A November 17th 2019 05:17 PM

Death Anniversary: ਸੁਰਜੀਤ ਬਿੰਦਰਖੀਆ ਇਨ੍ਹਾਂ ਗੀਤਾਂ ਕਰਕੇ ਹੋਇਆ ਸੀ ਮਸ਼ਹੂਰ, ਅੱਜ ਵੀ ਸਰੋਤਿਆਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ,ਸੁਰਜੀਤ ਬਿੰਦਰਖੀਆ ਪੰਜਾਬ ਦੇ ਉਹ ਅਨਮੋਲ ਕਲਾਕਾਰ ਸਨ, ਜਿਨ੍ਹਾਂ ਨੇ ਆਪਣੀ ਬਾਕਮਾਲ ਗਾਇਕੀ ਸਦਕਾ ਦੁਨੀਆ ਭਰ 'ਚ ਵੱਡਾ ਨਾਮ ਕਮਾਇਆ ਸੀ। ਅੱਜ ਵੀ ਬਿੰਦਰਖੀਆ ਦੇ ਗਾਏ ਹੋਏ ਗੀਤ ਲੋਕਾਂ ਦੀ ਕਚਹਿਰੀ 'ਚ ਮਕਬੂਲ ਹੋ ਰਹੇ ਹਨ ਤੇ ਸਰੋਤਿਆਂ ਵੱਲੋਂ ਵੀ ਉਹਨਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Surjit Bindrakhia ਸੁਰਜੀਤ ਦਾ ਜਨਮ 15 ਅਪ੍ਰੈਲ, 1962 ਨੂੰ ਪੰਜਾਬ ਦੇ ਜ਼ਿਲਾ ਰੋਪੜ (ਰੂਪਨਗਰ) ਦੇ ਇਕ ਪਿੰਡ ਬਿੰਦਰਖ 'ਚ ਹੋਇਆ ਸੀ ਤੇ 17 ਨਵੰਬਰ 2003 'ਚ ਬਿੰਦਰਖੀਆ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਪਰ ਅੱਜ ਵੀ ਉਹਨਾਂ ਨੂੰ ਚਾਹੁਣ ਵਾਲੇ ਯਾਦ ਕਰ ਰਹੇ ਹਨ।

ਹੋਰ ਪੜ੍ਹੋ: ਵਿਆਹ ਦੀਆਂ ਖਬਰਾਂ ਨੂੰ ਲੈ ਕੇ ਬੋਲਿਆ ਸਿੱਧੂ ਮੂਸੇਵਾਲਾ, ਦਿੱਤਾ ਠੋਕਵਾਂ ਜਵਾਬ, ਦੇਖੋ ਵੀਡੀਓ

ਸੁਰਜੀਤ ਬਿੰਦਰਖੀਆ ਨੇ ਆਪਣੇ ਸੰਗੀਤਕ ਸਫਰ 'ਚ ਲਗਭਗ 32 ਸੋਲੋ ਆਡੀਓ ਕੈਸੇਟਾਂ ਆਪਣੀ ਆਵਾਜ਼ 'ਚ ਪੰਜਾਬੀ ਸੰਗੀਤ ਦੀ ਝੋਲੀ ਪਾਈਆਂ। ਇਨ੍ਹਾਂ ਦੀ ਅਸਲੀ ਪਛਾਣ ਗੀਤ 'ਦੁਪੱਟਾ ਤੇਰਾ ਸੱਤ ਰੰਗ ਦਾ' ਤੋਂ ਹੋਈ, ਜੋ ਕਿ 1994 'ਚ ਬੀਬੀਸੀ ਦੇ 'ਟੌਪ 10' ਗੀਤਾਂ 'ਚ ਪਹੁੰਚਿਆ।

Surjit Bindrakhia ਇਸ ਗਾਣੇ ਤੋਂ ਬਾਅਦ 'ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ' ਗਾਣੇ ਨਾਲ ਸੁਰਜੀਤ ਦੀ ਪ੍ਰਸਿੱਧੀ ਪੰਜਾਬ ਤਾਂ ਕੀ ਪੂਰੇ ਸੰਸਾਰ 'ਚ ਫੈਲ ਗਈ। ਇਸੇ ਬੇਮਿਸਾਲ ਸਫ਼ਲਤਾ ਤੋਂ ਬਾਅਦ ਉਨ੍ਹਾਂ ਦਾ ਗੀਤ ‘ਤੇਰੇ ‘ਚ ਤੇਰਾ ਯਾਰ ਬੋਲਦਾ’ ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਹੁੰਗਾਰਾ ਮਿਲਿਆ ਉਨ੍ਹਾਂ ਦਾ ਗੀਤ ‘ਜੋਗੀਆ’ ਵੀ ਬੇਮਿਸਾਲ ਰਿਹਾ।

Surjit Bindrakhia ਤੁਹਾਨੂੰ ਦੱਸ ਦਈਏ ਕਿ ਸੁਰਜੀਤ ਬਿੰਦਰਖੀਆ ਦੇ ਬੇਟੇ ਗੀਤਾਜ ਬਿੰਦਰਖੀਆ ਨੇ ਵੀ ਆਪਣਾ ਗਾਇਕੀ ਦਾ ਸਫ਼ਰ ਸ਼ੁਰੂ ਕਰ ਦਿੱਤਾ ਹੈ। ਉਹ ਵੀ ਸੁਰਜੀਤ ਦੀ ਤਰ੍ਹਾਂ ਬੁਲੰਦ ਆਵਾਜ਼ ਦੇ ਮਾਲਕ ਹਨ ਅਤੇ ਉਮੀਦ ਹੈ ਕਿ ਉਨ੍ਹਾਂ ਦੇ ਨਕਸ਼ੇ ਕਦਮ 'ਤੇ ਚੱਲ ਕੇ ਹਰ ਪੰਜਾਬੀ ਦੇ ਦਿਲ 'ਤੇ ਰਾਜ ਕਰਨਗੇ।

-PTC News

Related Post