ਟਰੇਨ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ, ਫੈਲੀ ਸਨਸਨੀ

By  Jashan A March 17th 2020 04:15 PM -- Updated: March 17th 2020 06:10 PM

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਿਵਲ ਹਸਪਤਾਲ ਫਾਟਕ ਦੇ ਕੋਲ ਬਿਆਸ ਵਲੋਂ ਆ ਰਹੀ ਅਜਮੇਰ ਐਕਸਪ੍ਰੈੱਸ ਗੱਡੀ ਦੇ ਹੇਠਾਂ ਆਉਣ ਕਾਰਨਮੌਤ ਹੋ ਗਈ। ਜਿਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪੁਜੇ ਲਾਸ਼ ਨੂੰ ਕਬਜੇ ਵਿਚ ਲੈਕੇ ਜਾਂਚ ਸ਼ੁਰੂ ਕੀਤੀ।

Death of person due to take off on train In Amritsar ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਮੀਡੀਆ ਨੂੰ ਦੱਸਿਆ ਕਿ ਮੁਖਤਿਆਰ ਸਿੰਘ ਨਾਮ ਦਾ ਇਹ ਵਿਅਕਤੀ ਬਿਆਸ ਤੋਂ ਅਜਮੇਰ ਐਕਸਪ੍ਰੈਸ ਗੱਡੀ ਵਿਚ ਆ ਰਿਹਾ ਸੀ।

ਹੋਰ ਪੜ੍ਹੋ: ਸਿਹਤ ਅਧਿਕਾਰੀਆਂ ਦੀ ਪਹੁੰਚ ਤੋਂ ਦੂਰ ਵਿਦੇਸ਼ ਤੋਂ ਆਏ 335 ਵਿਅਕਤੀ?

ਅੰਮ੍ਰਿਤਸਰ ਸਿਵਲ ਹਸਪਤਾਲ ਕੋਲ ਆ ਕੇ ਗੱਡੀ ਦੀ ਸਪੀਡ ਘਟੀ ਤੇ ਇਸ ਨੇ ਗੱਡੀ ਵਿੱਚੋ ਸ਼ਾਲ ਮਾਰ ਕੇ ਉਤਰਨ ਦੀ ਕੋਸ਼ਿਸ਼ ਕੀਤੀ ਤਾਂ ਇਸਦੀਆਂ ਲੱਤਾਂ ਗੱਡੀ ਦੇ ਹੇਠਾਂ ਆ ਗਈਆਂ ਤੇ ਦੋਵੇ ਲੱਤਾਂ ਵੱਡੀਆਂ ਗਈਆਂ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਰਸਤੇ ਵਿਚ ਹੀ ਦਮ ਤੋੜ ਦਿੱਤਾ।

Death of person due to take off on train In Amritsar ਪੁਲਿਸ ਨੇ ਅਧਿਕਾਰੀ ਨੇ ਕਿਹਾ ਕਿ ਇਸ ਦੀ ਜੇਬ ਵਿੱਚੋ ਇਕ ਆਈ ਕਾਰਡ ਮਿਲਿਆ ਹੈ, ਜਿਸ ਵਿਚ ਇਸਦਾ ਨਾਮ ਮੁਖਤਿਆਰ ਸਿੰਘ ਵਾਸੀ ਬਿਆਸ ਟਰਾਲੀ ਚਾਲਕ ਹੈ ਤੇ ਬਿਆਸ ਦੀ ਪੁਲਿਸ ਨਾਲ ਗੱਲਬਾਤ ਕਰਕੇ ਇਸ ਦੇ ਵਾਰਸਾਂ ਨੂੰ ਬੁਲਾ ਕੇ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।

-PTC News

Related Post