ਉੱਤਰ ਭਾਰਤ ਦੇ ਪ੍ਰਮੁੱਖ ਤਬਲਾ ਵਾਦਕ ਪ੍ਰੋਫੈਸਰ ਰਾਜਨ ਨਰੂਲਾ ਦਾ ਹੋਇਆ ਦੇਹਾਂਤ

By  Jashan A March 17th 2020 09:15 PM

ਪਟਿਆਲਾ: ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀਮਤੀ ਸੇਨੂੰ ਦੁੱਗਲ ਦੇ ਮਾਮਾ ਜੀ ਅਤੇ ਉੱਤਰ ਭਾਰਤ ਦੇ ਪ੍ਰਮੁੱਖ ਤਬਲਾ ਵਾਦਕ ਪ੍ਰੋਫੈਸਰ ਰਾਜਨ ਨਰੂਲਾ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ। ਉਹ ਸੰਗੀਤ ਦੇ ਖੇਤਰ ਵਿੱਚ ਬਹੁਤ ਹੀ ਵੱਡਾ ਨਾਮ ਕਮਾਉਣ ਵਾਲੀ ਉੱਘੀ ਸੰਗੀਤਕ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਅੱਜ ਪੂਰੀਆਂ ਧਾਰਮਿਕ ਰਹੁਰੀਤਾਂ ਮੁਤਾਬਕ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਵਧੀਕ ਡਾਇਰੈਕਟਰ ਸ੍ਰੀਮਤੀ ਸੇਨੂੰ ਦੁੱਗਲ, ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਸ਼ਹਿਰ ਦੇ ਕੌਂਸਲਰਾਂ ਸਮੇਤ ਸੰਗੀਤ ਜਗਤ ਨਾਲ ਜੁੜੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਪ੍ਰੋ. ਨਰੂਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।

ਪ੍ਰੋਫੈਸਰ ਰਾਜਨ ਨਰੂਲਾ ਦੇ ਨਮਿਤ ਰਸਮ ਉਠਾਲਾ ਮਿਤੀ 20 ਮਾਰਚ 2020 ਨੂੰ ਬਾਅਦ ਦੁਪਹਿਰ 2 ਤੋਂ 3 ਵਜੇ ਤੱਕ ਰਾਜਪੁਰਾ ਰੋਡ 'ਤੇ ਸਥਿਤ ਪਟਿਆਲਾ ਫੋਰਟ, ਬਹਾਦਰਗੜ੍ਹ ਵਿਖੇ ਹੋਵੇਗੀ।

ਜ਼ਿਕਰਯੋਗ ਹੈ ਕਿ ਪ੍ਰੋਫੈ. ਰਾਜਨ ਨਰੂਲਾ ਉੱਤਰ ਭਾਰਤ ਦੇ ਪ੍ਰਮੁੱਖ ਤਬਲਾ ਵਾਦਕਾਂ ਵਿੱਚੋਂ ਇਕ ਸਨ। ਇਨ੍ਹਾਂ ਦੀ ਮਸ਼ਹੂਰ ਨਰੂਲਾ ਪਰਿਵਾਰ ਨੇ ਪਿਛਲੇ ਕਈ ਵਰ੍ਹਿਆਂ ਤੋਂ ਸੰਗੀਤ ਦੀ ਪਰਮਪੰਰਾ ਨੂੰ ਸੰਭਾਲੀ ਰੱਖਿਆ। ਸ਼੍ਰੀ ਨਰੂਲ ਆਪਣੇ ਭੈਣ ਭਰਾਵਾਂ ਵਿੱਚ ਸਭ ਤੋਂ ਛੋਟੇ ਸਨ, ਇਨ੍ਹਾਂ ਦੀ ਵੱਡੇ ਭਰਾ ਅਨਿਲ ਨਰੂਲਾ, ਨਰਿੰਦਰ ਨਰੂਲਾ, ਵੱਡੀਆਂ ਭੈਣਾਂ ਮੈਡਮ ਸੁਰਿੰਦਰ ਕਪਿਲਾ ਅਤੇ ਡੇਜ਼ੀ ਵਾਲੀਆ ਦੇ ਛੋਟੇ ਵੀਰ ਸਨ। ਪ੍ਰੋਫੈ. ਰਾਜਨ ਨਰੂਲਾ ਨੇ ਵੱਡੇ ਸੰਗੀਤ ਦੇ ਕਲਾਕਾਰਾਂ ਅਤੇ ਸੰਗੀਤ ਦੇ ਅਧਿਆਪਕਾਂ ਨੂੰ ਬਤੌਰ ਉਸਤਾਦ ਦੇ ਤੌਰ 'ਤੇ ਗੁਰ ਵੀ ਪ੍ਰਦਾਨ ਕੀਤੇ ਸਨ।

-PTC News

Related Post