ਕਰਜ਼ਾ ਨਾ ਮਿਲਣ ਕਾਰਨ ਕਿਸਾਨ ਨੇ ਕਿਡਨੀ ਵੇਚਣ ਲਈ ਲਗਾਏ ਪੋਸਟਰ, ਦੁਬਈ-ਸਿੰਗਾਪੁਰ ਤੋਂ ਆਏ ਫੋਨ

By  Jashan A August 25th 2019 01:38 PM

ਕਰਜ਼ਾ ਨਾ ਮਿਲਣ ਕਾਰਨ ਕਿਸਾਨ ਨੇ ਕਿਡਨੀ ਵੇਚਣ ਲਈ ਲਗਾਏ ਪੋਸਟਰ, ਦੁਬਈ-ਸਿੰਗਾਪੁਰ ਤੋਂ ਆਏ ਫੋਨ,ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਰਹਿ ਜਾਓਗੇ। ਦਰਅਸਲ, ਇਥੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਕਿਸਾਨ ਰਾਮ ਕੁਮਾਰ ਨੇ ਆਪਣੀ ਕਿਡਨੀ ਵੇਚਣ ਲਈ ਗਾਹਕਾਂ ਦੀ ਭਾਲ ਲਈ ਸਹਾਰਨਪੁਰ ’ਚ ਥਾਂ-ਥਾਂ 'ਤੇ ਪੋਸਟਰ ਲਗਾਏ ਅਤੇ ਸੋਸ਼ਲ ਮੀਡੀਆ ਦਾ ਵੀ ਸਹਾਰਾ ਲਿਆ। ਜਿਸ 'ਚ ਉਸ ਨੇ ਲਿਖਿਆ ਹੈ ਕਿ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਇਹ ਫ਼ੈਸਲਾ ਲਿਆ ਹੈ।

farmerਉਸਨੇ ਕਰਜ਼ਾ ਪ੍ਰਾਪਤ ਕਰਨ ਅਤੇ ਕਾਰੋਬਾਰ ਸ਼ੁਰੂ ਕਰਨ ਲਈ ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ’ਤੇ ਇਕ ਸਰਟੀਫਿਕੇਟ ਕੋਰਸ ਵੀ ਕੀਤਾ ਹੈ, ਇਸ ’ਚੋਂ ਇਕ ਪ੍ਰਧਾਨ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸ਼ਾਮਲ ਹੈ।

ਹੋਰ ਪੜ੍ਹੋ: ਲੌਂਗੋਵਾਲ :ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖ਼ੁਦਕੁਸ਼ੀ

farmerਉਸਨੇ ਦੱਸਿਆ ਕਿ ਜਦੋਂ ਉਸਨੂੰ ਲੋਨ ਨਹੀਂ ਮਿਲਿਆ ਤਾਂ ਲੋਕਾਂ ਨੇ ਮੈਨੂੰ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਇਕ ਕੋਰਸ ਕਰਨ ਦੀ ਸਲਾਹ ਦਿੱਤੀ ਅਤੇ ਇਸ ਲਈ ਮੈਂ ਉਹ ਵੀ ਕੀਤਾ ਪਰ ਫਿਰ ਵੀ ਬੈਂਕ ਨੇ ਕਰਜ਼ਾ ਦੇਣ ਤੋਂ ਨਾਂਹ ਕਰ ਦਿੱਤੀ।ਜਿਸ ਅਕਰਨ ਉਹ ਕਿਡਨੀ ਵੇਚਣ ਲਈ ਮਜਬੂਰ ਹੈ, ਜਿਸ ਦੌਰਾਨ ਉਸ ਨੂੰ ਦੁਬਈ ਅਤੇ ਸਿੰਗਾਪੁਰ ਤੋਂ ਵੀ ਆਫਰ ਆਏ ਹਨ।

-PTC News

Related Post