ਪਤੀ ਪਤਨੀ ਦੇ ਰਹਿਣ ਬਸੇਰੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਇਆ ਇਹ ਫ਼ੈਸਲਾ

By  Shanker Badra April 9th 2018 10:53 AM -- Updated: April 30th 2018 02:20 PM

ਪਤੀ ਪਤਨੀ ਦੇ ਰਹਿਣ ਬਸੇਰੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਇਆ ਇਹ ਫ਼ੈਸਲਾ:ਸੁਪਰੀਮ ਕੋਰਟ ਨੇ ਔਰਤਾਂ ਦੇ ਹੱਕ ਵਿੱਚ ਫ਼ੈਸਲਾ ਦਿੰਦੇ ਹੋਏ ਕਿਹਾ ਹੈ ਕਿ ਪਤਨੀ 'ਚੱਲ ਸੰਪਤੀ' ਜਾਂ 'ਚੀਜ਼' ਨਹੀਂ ਹੈ ਜਿਸ ਦੇ ਕਾਰਨ ਪਤੀ ਆਪਣੀ ਪਤਨੀ ਨਾਲ ਰਹਿਣ ਦਾ ਚਾਹਵਾਨ ਹੋਣ ਦੇ ਬਾਵਜੂਦ ਪਤਨੀ 'ਤੇ ਦਬਾਅ ਨਹੀਂ ਬਣਾ ਸਕਦਾ।ਪਤੀ ਪਤਨੀ ਦੇ ਰਹਿਣ ਬਸੇਰੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਇਆ ਇਹ ਫ਼ੈਸਲਾਇੱਕ ਔਰਤ ਵੱਲੋਂ ਪਤੀ ਖਿਲਾਫ ਜ਼ਾਲਮਾਨਾ ਰਵੱਈਏ ਦੇ ਲਾਏ ਦੋਸ਼ਾਂ ਸਬੰਧੀ ਸੁਪਰੀਮ ਕੋਰਟ ਦੇ ਵਿਚ ਕੇਸ ਪਾਇਆ ਸੀ ਜਿਸ 'ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ।ਪਤੀ ਪਤਨੀ ਦੇ ਰਹਿਣ ਬਸੇਰੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਇਆ ਇਹ ਫ਼ੈਸਲਾਔਰਤ ਨੇ ਆਪਣੇ ਇਲਜ਼ਾਮ ਵਿੱਚ ਕਿਹਾ ਹੈ ਕਿ ਪਤੀ ਚਾਹੁੰਦਾ ਹੈ ਕਿ ਉਹ ਉਸ ਨਾਲ ਰਹੇ ਪਰ ਪਤਨੀ ਖੁਦ ਉਸ ਨਾਲ ਨਹੀਂ ਰਹਿਣਾ ਚਾਹੁੰਦੀ।ਪਤੀ ਪਤਨੀ ਦੇ ਰਹਿਣ ਬਸੇਰੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਆਇਆ ਇਹ ਫ਼ੈਸਲਾਜਸਟਿਸ ਮਦਨ ਬੀ ਲੋਕੁਰ ਤੇ ਦੀਪਕ ਗੁਪਤਾ ਅਧਾਰਤ ਬੈਂਚ ਨੇ ਅਦਾਲਤ ਵਿੱਚ ਮੌਜੂਦ ਵਿਅਕਤੀ ਨੂੰ ਕਿਹਾ, "ਉਹ ਇੱਕ ਚੱਲ ਸੰਪਤੀ ਨਹੀਂ।ਤੁਸੀਂ ਉਸ ਨੂੰ ਮਜਬੂਰ ਨਹੀਂ ਕਰ ਸਕਦੇ।ਜਦੋਂ ਉਹ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ, ਫਿਰ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਤੁਸੀਂ ਉਸ ਨਾਲ ਰਹੋਗੇ।

-PTCNews

Related Post