ਕਰਫ਼ਿਊ ਖੋਲ੍ਹਣ ਦਾ ਫੈਸਲਾ ਮਾਹਿਰ ਕਮੇਟੀ ਦੀ ਸਲਾਹ ਅਤੇ ਜ਼ਮੀਨੀ ਸਥਿਤੀ ਮੁਤਾਬਕ ਹੋਵੇਗਾ: ਕੈਪਟਨ ਅਮਰਿੰਦਰ

By  Shanker Badra April 24th 2020 06:52 PM

ਕਰਫ਼ਿਊ ਖੋਲ੍ਹਣ ਦਾ ਫੈਸਲਾ ਮਾਹਿਰ ਕਮੇਟੀ ਦੀ ਸਲਾਹ ਅਤੇ ਜ਼ਮੀਨੀ ਸਥਿਤੀ ਮੁਤਾਬਕ ਹੋਵੇਗਾ: ਕੈਪਟਨ ਅਮਰਿੰਦਰ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕਰਫ਼ਿਊ ਖੋਲ੍ਹਣ ਦਾ ਫੈਸਲਾ ਸੂਬੇ ਨੂੰ ਇਸ ਸਥਿਤੀ 'ਚੋਂ ਬਾਹਰ ਕੱਢਣ ਲਈ ਰਣਨੀਤੀ ਘੜਨ ਵਾਸਤੇ ਬਣਾਈ ਮਾਹਿਰ ਕਮੇਟੀ ਦੀ ਸਲਾਹ ਦੇ ਨਾਲ ਹੀ ਕਰਨਗੇ। ਉਘੇ ਉਦਯੋਗਪਤੀਆਂ, ਮਾਹਿਰ ਅਰਥ ਸਾਸ਼ਤਰੀਆਂ ਅਤੇ ਵੱਖ-ਵੱਖ ਦੇਸ਼ਾਂ ਦੇ ਰਾਜਦੂਤਾਂ ਨਾਲ ਵੈਬ ਉਤੇ ਵਿਚਾਰ ਚਰਚਾ (ਵੈਬੀਨਾਰ) ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਲੌਕਡਾਊਨ/ਕਰਫਿਊ ਨੂੰ ਖੋਲਣ ਦਾ ਫੈਸਲਾ 20 ਮੈਂਬਰੀ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਉਤੇ ਆਧਾਰਿਤ ਹੋਵੇਗੀ। ਉਨ੍ਹਾਂ ਕਿਹਾ ਕਿ ਸੰਭਾਵਨਾ ਹੈ ਕਿ ਇਹ ਕਮੇਟੀ ਸ਼ਨਿਚਰਵਾਰ ਨੂੰ ਆਪਣੀ ਰਿਪੋਰਟ ਸੌਂਪ ਦੇਵੇਗੀ।

ਪੰਜਾਬੀਆਂ ਦੀਆਂ ਜਾਨਾਂ ਬਚਾਉਣ ਦੀ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ, ''ਮੇਰੇ ਪੰਜਾਬੀਆਂ ਦੀ ਜਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਫੈਕਟਰੀਆਂ ਮੁੜ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ ਪਰ ਅਸੀਂ ਲੋਕਾਂ ਨੂੰ ਨਹੀਂ ਵਾਪਸ ਨਹੀਂ ਲਿਆ ਸਕਦੇ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇ ਮਾਹਿਰ ਕਮੇਟੀ ਜਿਸ ਵਿੱਚ ਮੈਡੀਕਲ ਮਾਹਿਰ ਤੇ ਡਾਕਟਰ ਵੀ ਸ਼ਾਮਲ ਹਨ, ਅੰਸ਼ਿਕ ਰੂਪ ਜਾਂ ਪੂਰਾ ਖੋਲਣ ਦੀ ਸਿਫਾਰਸ਼ ਕਰਨਗੇ ਤਾਂ ਅਸੀ ਅਜਿਹਾ ਹੀ ਕਰਾਂਗੇ। ਉਨ੍ਹਾਂ ਐਲਾਨ ਕੀਤਾ, ''ਮੈਂ ਉਨ•ਾਂ ਦੀ ਸਲਾਹ ਦੇ ਨਾਲ ਜਾਵਾਂਗਾ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਦੀ ਸਿਹਤ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਹਾਲਾਂਕਿ ਸੂਬਾ ਸਰਕਾਰ ਇਸ ਗੱਲ ਤੋਂ ਜਾਣੂੰ ਹੈ ਕਿ ਕਰਫ਼ਿਊ ਨੂੰ ਅਣਮਿੱਥੇ ਸਮੇਂ ਲਈ ਨਹੀਂ ਰੱਖਿਆ ਜਾ ਸਕਦਾ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਿਛਲੇ 40 ਦਿਨਾਂ ਵਿੱਚ ਕੋਵਿਡ ਦੀਆਂ ਤਿੰਨ ਸਿਖਰਾਂ ਦੇਖੀਆਂ ਹਨ। ਉਨ•ਾਂ ਕਿਹਾ ਕਿ ਸ਼ਾਇਦ ਇਹ ਸੰਭਵ ਨਹੀਂ ਹੈ ਕਿ ਮੁਕੰਮਲ ਲੌਕਡਊਨ ਨੂੰ ਕੁਝ ਹੋਰ ਸਮੇਂ ਲਈ ਹਟਾ ਲਿਆ ਜਾਵੇ ਪਰ ਫੇਰ ਵੀ ਸੂਬਾ ਸਰਕਾਰ ਮਾਹਿਰ ਕਮੇਟੀ ਦੀਆਂ ਸਿਫਾਰਸ਼ਾਂ ਅਤੇ ਜ਼ਮੀਨੀ ਹਕੀਕਤਾਂ ਦੇਖ ਕੇ ਪੜਤਾਲ ਕਰੇਗੀ। ਪੰਜਾਬ ਵਿੱਚ 22 ਜ਼ਿਲਿ•ਆਂ ਵਿੱਚੋਂ 5 ਜ਼ਿਲੇ ਗਰੀਨ ਜ਼ੋਨ ਵਿੱਚ ਹਨ। ਪ੍ਰਧਾਨ ਮੰਤਰੀ ਨੇ ਵੀ ਸੋਮਵਾਰ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਲੌਕਡਾਊਨ ਖੋਲਣ ਦੇ ਮੁੱਦੇ ਬਾਰੇ ਵਿਚਾਰ ਵਟਾਂਦਰਾ ਕਰਨਾ ਹੈ।

-PTCNews

Related Post