ਕੌਣ ਹੈ ਦੀਪਕ ਚਾਹਰ ਦੀ ਪ੍ਰੇਮਿਕਾ , ਜਿਸਨੂੰ ਉਸਨੇ ਸਟੇਡੀਅਮ ਚ ਦਰਸ਼ਕਾਂ ਸਾਹਮਣੇ ਕੀਤਾ ਪ੍ਰਪੋਜ਼ ?

ਦੁਬਈ : ਆਈਪੀਐਲ 2021 ਵਿੱਚ ਵੀਰਵਾਰ ਨੂੰ ਇੱਕ ਖਾਸ ਦ੍ਰਿਸ਼ ਵੇਖਿਆ ਗਿਆ। ਜਦੋਂ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਮੈਚ ਖ਼ਤਮ ਹੋਇਆ ਤਾਂ ਸਟੈਂਡਸ ਵਿੱਚ ਕੁਝ ਅਜਿਹਾ ਹੋਇਆ ,ਜਿਸ ਨੇ ਸੁਰਖੀਆਂ ਬਟੋਰੀਆਂ। ਚੇਨਈ ਸੁਪਰਕਿੰਗਜ਼ ਦੇ ਤੇਜ਼ ਗੇਂਦਬਾਜ਼ ਦੀਪਕ ਚਾਹਰ ਨੇ ਮੈਚ ਖ਼ਤਮ ਹੁੰਦੇ ਹੀ ਆਪਣੀ ਪ੍ਰੇਮਿਕਾ ਨੂੰ ਸਟੇਡੀਅਮ 'ਚ ਹੀ ਪ੍ਰਪੋਜ਼ ਕੀਤਾ। ਜਦੋਂ ਦੀਪਕ ਨੇ ਅਜਿਹਾ ਕੀਤਾ ਤਾਂ ਉਸਦੀ ਪ੍ਰੇਮਿਕਾ ਅਤੇ ਆਸਪਾਸ ਦੇ ਲੋਕ ਹੈਰਾਨ ਰਹਿ ਗਏ। ਖਾਸ ਗੱਲ ਇਹ ਸੀ ਕਿ ਇਹ ਸੀਨ ਟੀਵੀ ਉੱਤੇ ਲਾਈਵ ਦਿਖਾਇਆ ਜਾ ਰਿਹਾ ਸੀ।
[caption id="attachment_540184" align="aligncenter"]
ਕੌਣ ਹੈ ਦੀਪਕ ਚਾਹਰ ਦੀ ਪ੍ਰੇਮਿਕਾ , ਜਿਸਨੂੰ ਉਸਨੇ ਸਟੇਡੀਅਮ 'ਚ ਦਰਸ਼ਕਾਂ ਸਾਹਮਣੇ ਕੀਤਾ ਪ੍ਰਪੋਜ਼ ?[/caption]
ਹੁਣ ਹਰ ਕਿਸੇ ਦੇ ਦਿਮਾਗ ਵਿੱਚ ਸਵਾਲ ਇਹ ਹੈ ਕਿ ਆਖਿਰ ਦੀਪਕ ਚਾਹਰ ਦੀ ਪ੍ਰੇਮਿਕਾ ਕੌਣ ਹੈ ? ਤੁਹਾਨੂੰ ਦੱਸ ਦੇਈਏ ਕਿ ਦੀਪਕ ਦੀ ਪ੍ਰੇਮਿਕਾ ਦਾ ਨਾਮ ਜਯਾ ਭਾਰਦਵਾਜ ਹੈ। ਜਿਸਨੂੰ ਦੀਪਕ ਨੇ ਸਟੇਡੀਅਮ ਵਿੱਚ ਪ੍ਰਪੋਜ਼ ਕੀਤਾ ਅਤੇ ਜਯਾ ਨੇ ਸਾਰਿਆਂ ਦੇ ਸਾਹਮਣੇ ਹਾਮੀ ਭਰ ਦਿੱਤੀ। ਦੀਪਕ ਨੇ ਆਪਣੀ ਪ੍ਰੇਮਿਕਾ ਨੂੰ ਸਾਰਿਆਂ ਦੇ ਸਾਹਮਣੇ ਰੋਮਾਂਟਿਕ ਤਰੀਕੇ ਨਾਲ ਇੱਕ ਗੋਡੇ ਉੱਤੇ ਝੁਕ ਕੇ ਪ੍ਰਪੋਜ਼ ਕੀਤਾ ਅਤੇ ਦਿਲ ਜਿੱਤ ਲਿਆ।
[caption id="attachment_540186" align="aligncenter"]
ਕੌਣ ਹੈ ਦੀਪਕ ਚਾਹਰ ਦੀ ਪ੍ਰੇਮਿਕਾ , ਜਿਸਨੂੰ ਉਸਨੇ ਸਟੇਡੀਅਮ 'ਚ ਦਰਸ਼ਕਾਂ ਸਾਹਮਣੇ ਕੀਤਾ ਪ੍ਰਪੋਜ਼ ?[/caption]
ਜਯਾ ਭਾਰਦਵਾਜ ਬਾਲੀਵੁੱਡ ਅਦਾਕਾਰ ਅਤੇ ਵੀਜੇ ਸਿਧਾਰਥ ਭਾਰਦਵਾਜ ਦੀ ਭੈਣ ਹੈ। ਸਿਧਾਰਥ ਭਾਰਦਵਾਜ ਬਿੱਗ ਬੌਸ ਦੇ ਸੀਜ਼ਨ- 5 ਵਿੱਚ ਨਜ਼ਰ ਆ ਚੁੱਕੇ ਹਨ ਅਤੇ ਨਾਲ ਹੀ ਰਿਐਲਿਟੀ ਸ਼ੋਅ ਸਪਲਿਟਸਵਿਲਾ ਦਾ ਹਿੱਸਾ ਵੀ ਰਹੇ ਹਨ। ਸਿਧਾਰਥ ਅਜੇ ਵੀ ਆਪਣੇ ਇੰਸਟਾਗ੍ਰਾਮ 'ਤੇ ਫਿਟਨੈਸ ਨਾਲ ਜੁੜੀਆਂ ਤਸਵੀਰਾਂ/ਵੀਡੀਓਜ਼ ਅਪਲੋਡ ਕਰਦਾ ਹੈ। ਆਈਪੀਐਲ ਮੈਚ ਤੋਂ ਬਾਅਦ ਜਦੋਂ ਦੀਪਕ ਚਾਹਰ ਨੇ ਜਯਾ ਭਾਰਦਵਾਜ ਨੂੰ ਪ੍ਰਪੋਜ਼ ਕੀਤਾ ਤਾਂ ਸਿਧਾਰਥ ਨੇ ਆਪਣੀ ਭੈਣ ਅਤੇ ਦੀਪਕ ਨੂੰ ਵੀ ਵਧਾਈ ਦਿੱਤੀ।
[caption id="attachment_540182" align="aligncenter"]
ਕੌਣ ਹੈ ਦੀਪਕ ਚਾਹਰ ਦੀ ਪ੍ਰੇਮਿਕਾ , ਜਿਸਨੂੰ ਉਸਨੇ ਸਟੇਡੀਅਮ 'ਚ ਦਰਸ਼ਕਾਂ ਸਾਹਮਣੇ ਕੀਤਾ ਪ੍ਰਪੋਜ਼ ?[/caption]
ਸਿਧਾਰਥ ਨੇ ਲਿਖਿਆ ਕਿ ਜਯਾ ਅਤੇ ਦੀਪਕ ਨੂੰ ਵਧਾਈਆਂ। ਨਾਲ ਹੀ ਸਿਧਾਰਥ ਨੇ ਦੀਪਕ ਨੂੰ ਲਾਈਵ ਟੀਵੀ 'ਤੇ ਪ੍ਰਪੋਜ਼ ਕਰਨ ਦੀ ਵਧਾਈ ਦਿੱਤੀ। ਦੀਪਕ ਚਾਹਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਖਾਸ ਪਲ ਦੀ ਤਸਵੀਰ ਵੀ ਸਾਂਝੀ ਕੀਤੀ ਅਤੇ ਲਿਖਿਆ ਕਿ ਉਹ ਸਾਰਿਆਂ ਦਾ ਅਸ਼ੀਰਵਾਦ ਚਾਹੁੰਦਾ ਹੈ ਅਤੇ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹੈ। ਦੀਪਕ ਚਾਹਰ ਦੀ ਭੈਣ ਮਾਲਤੀ ਚਾਹਰ ਵੀ ਇੱਕ ਮਾਡਲ, ਅਦਾਕਾਰਾ ਹੈ ,ਜਿਸਨੇ ਆਪਣੇ ਭਰਾ ਨੂੰ ਵਧਾਈ ਦਿੱਤੀ। ਮਾਲਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਲਿਖਿਆ ; My Brother is taken ।
[caption id="attachment_540183" align="aligncenter"]
ਕੌਣ ਹੈ ਦੀਪਕ ਚਾਹਰ ਦੀ ਪ੍ਰੇਮਿਕਾ , ਜਿਸਨੂੰ ਉਸਨੇ ਸਟੇਡੀਅਮ 'ਚ ਦਰਸ਼ਕਾਂ ਸਾਹਮਣੇ ਕੀਤਾ ਪ੍ਰਪੋਜ਼ ?[/caption]
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਜਯਾ ਦਿੱਲੀ ਦੀ ਲੜਕੀ ਹੈ, ਕਿਸੇ ਨੂੰ ਵੀ ਉਸ ਨੂੰ ਵਿਦੇਸ਼ੀ ਨਹੀਂ ਸਮਝਣਾ ਚਾਹੀਦਾ। ਦੱਸ ਦੇਈਏ ਕਿ ਦੀਪਕ ਚਾਹਰ ਲੰਮੇ ਸਮੇਂ ਤੋਂ ਚੇਨਈ ਸੁਪਰ ਕਿੰਗਜ਼ ਨਾਲ ਜੁੜੇ ਹੋਏ ਹਨ। ਇਸਦੇ ਨਾਲ ਉਹ ਟੀਮ ਇੰਡੀਆ ਦੀ ਵਨਡੇ ਅਤੇ ਟੀ -20 ਟੀਮ ਦਾ ਵੀ ਇੱਕ ਹਿੱਸਾ ਹੈ। ਦੀਪਕ ਚਾਹਰ ਨੇ ਹੁਣ ਤੱਕ ਕੁੱਲ 110 ਟੀ -20 (ਅੰਤਰਰਾਸ਼ਟਰੀ ਆਈਪੀਐਲ) ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 127 ਵਿਕਟਾਂ ਲਈਆਂ ਹਨ।
-PTCNews