ਵਿਆਹ ਕਰਾਉਣ ਲਈ ਇਟਲੀ ਰਵਾਨਾ ਹੋਏ ਰਣਵੀਰ-ਦੀਪਿਕਾ ,ਇਸ ਦਿਨ ਲੈਣਗੇ ਫੇਰੇ

By  Shanker Badra November 10th 2018 03:11 PM

ਵਿਆਹ ਕਰਾਉਣ ਲਈ ਇਟਲੀ ਰਵਾਨਾ ਹੋਏ ਰਣਵੀਰ-ਦੀਪਿਕਾ ,ਇਸ ਦਿਨ ਲੈਣਗੇ ਫੇਰੇ:ਮੁੰਬਈ :ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਦੀਪਿਕਾ ਪਾਦੂਕੋਣ ਤੇ ਅਦਾਕਾਰ ਰਣਵੀਰ ਸਿੰਘ ਦੇ ਵਿਆਹ ਨੂੰ ਸਿਰਫ 4 ਦਿਨ ਬਾਕੀ ਹਨ।ਜਿਸ ਦੇ ਲਈ ਰਣਵੀਰ ਅਤੇ ਦੀਪਿਕਾ ਵਿਆਹ ਕਰਾਉਣ ਲਈ ਅੱਜ ਮੁੰਬਈ ਤੋਂ ਇਟਲੀ ਲਈ ਰਵਾਨਾ ਹੋ ਗਏ ਹਨ।ਦੱਸ ਦੇਈਏ ਕਿ ਇਨ੍ਹਾਂ ਦਾ ਵਿਆਹ 14 ਤੇ 15 ਨਵੰਬਰ ਨੂੰ ਹੈ।ਅੱਜ ਸਵੇਰੇ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਮੁੰਬਈ ਦੇ ਏਅਰਪੋਰਟ 'ਤੇ ਨਜ਼ਰ ਆਏ ਹਨ।

ਜ਼ਿਕਰਯੋਗ ਹੈ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਦਾ ਦੋ ਦਿਨ ਦਾ ਇਹ ਸਮਾਗਮ ਇਟਲੀ ਦੇ ਲੇਕ ਕੋਮੋ 'ਚ ਹੋਵੇਗਾ।ਇਸ ਵਿਆਹ ਸਮਾਗਮ ਵਿੱਚ ਬਾਲੀਵੁੱਡ ਦੀਆਂ ਕੁੱਝ ਹੀ ਹਸਤੀਆਂ ਸ਼ਾਮਲ ਹੋਣਗੀਆਂ ਜਿਨ੍ਹਾਂ ਵਿੱਚ ਸੰਜੈ ਲੀਲਾ ਭੰਸਾਲੀ, ਫ਼ਰਾਹ ਖ਼ਾਨ ਆਦਿ ਸ਼ਾਮਲ ਹਨ।

ਦੱਸਿਆ ਜਾਂਦਾ ਹੈ ਕਿ ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ 13 ਨਵੰਬਰ ਨੂੰ ਹੋ ਜਾਵੇਗੀ।ਇਸ ਤੋਂ ਬਾਅਦ ਭਾਰਤ ਆ ਕੇ ਇਹ ਜੋੜੀ ਇੱਕ ਦਸੰਬਰ ਨੂੰ ਮੁੰਬਈ ਵਿੱਚ ਰਿਸੈਪਸ਼ਨ ਪਾਰਟੀ ਦੇਵੇਗੀ।ਇਸ ਜੋੜੀ ਨੇ ਪਿਛਲੇ ਮਹੀਨੇ ਸੋਸ਼ਲ ਮੀਡੀਆ 'ਤੇ ਨਵੰਬਰ ਮਹੀਨੇ ਵਿਆਹ ਕਰਾਉਣ ਦਾ ਐਲਾਨ ਕੀਤਾ ਸੀ।

-PTCNews

Related Post