ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਮਿਲਿਆ 'ਕ੍ਰਿਸਟਲ ਐਵਾਰਡ', ਦੱਸੀ ਸੱਚੀ ਕਹਾਣੀ

By  Shanker Badra January 21st 2020 03:43 PM

ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਮਿਲਿਆ 'ਕ੍ਰਿਸਟਲ ਐਵਾਰਡ', ਦੱਸੀ ਸੱਚੀ ਕਹਾਣੀ:ਮੁੰਬਈ : ਭਾਰਤ ਵਿੱਚ ਹਰ 7ਵਾਂ ਸ਼ਖਸ ਮਾਨਸਿਕ ਬੀਮਾਰੀ ਨਾਲ ਜੂਝ ਰਿਹਾ ਹੈ। ਇਸ ਬਾਰੇਜਿੱਥੇ ਲੋਕ ਗੱਲ ਕਰਨ ਤੋਂ ਵੀ ਗੁਰਹੇਜ਼ ਕਰਦੇ ਹਨ, ਉੱਥੇ ਹੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਨਾ ਸਿਰਫ ਇਸ ਗੱਲ ਨੂੰ ਸਵੀਕਾਰ ਕੀਤਾ, ਸਗੋਂ ਇਸ ਖਿਲਾਫ ਇਕ ਮੁਹਿੰਮ ਵੀ ਸ਼ੁਰੂ ਕੀਤੀ ਹੈ।

Deepika Padukone Honoured with Crystal Award ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਮਿਲਿਆ 'ਕ੍ਰਿਸਟਲ ਐਵਾਰਡ', ਦੱਸੀ ਸੱਚੀ ਕਹਾਣੀ

ਦੀਪਿਕਾ ਪਾਦੂਕੋਣਦੇ ਇਨ੍ਹਾਂ ਯਤਨਾਂ ਸਦਕਾ ਉਨ੍ਹਾਂ ਨੂੰ ਵਰਲਡ ਇਕਨਾਮਿਕ ਫਾਰਮ ਨੇ ਕ੍ਰਿਸਟਲ ਐਵਾਰਡ ਨਾਲ ਨਵਾਜਿਆ ਹੈ। ਸਵਿਟਜ਼ਰਲੈਂਡ ਦੇ ਦਾਵੋਸ ਸ਼ਹਿਰ 'ਚ ਆਯੋਜਿਤ ਵਰਲਡ ਇਕਨਾਮਿਕ ਫਾਰਮ ਵਲੋਂ ਦੀਪਿਕਾ ਨੂੰ '26ਵੇਂ ਕ੍ਰਿਸਟਲ ਐਵਾਰਡ' ਨਾਲ ਸਨਮਾਨਿਤ ਕੀਤਾ ਗਿਆ ਹੈ। ਦੀਪਿਕਾ ਨੂੰ ਇਹ ਐਵਾਰਡ ਮੈਂਟਲ ਹੈਲਥ ਸੈਕਟਰ 'ਚ ਉਨ੍ਹਾਂ ਦੇ ਸ਼ਲਾਘਾਯੋਗ ਕੰਮ ਲਈ ਦਿੱਤਾ ਗਿਆ ਹੈ।

Deepika Padukone Honoured with Crystal Award ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਮਿਲਿਆ 'ਕ੍ਰਿਸਟਲ ਐਵਾਰਡ', ਦੱਸੀ ਸੱਚੀ ਕਹਾਣੀ

ਦੱਸ ਦਈਏ ਕਿ ਮਾਨਸਿਕ ਬੀਮਾਰੀ ਦੇ ਦੌਰ ਤੋਂ ਗੁਜ਼ਰ ਚੁੱਕੀ ਦੀਪਿਕਾ ਨੇ ਸਾਲ 2015 'ਚ 'ਦਿ ਲਾਇਵ ਲਵ ਲਾਫ ਫਾਊਂਡੇਸ਼ਨ' ਦੀ ਸਥਾਪਨਾ ਕੀਤੀ ਸੀ। ਇਹ ਫਾਊਂਡੇਸ਼ਨ ਮੈਂਟਲ ਡਿਸਾਰਡਰ ਤੋਂ ਪੀੜਤ ਲੋਕਾਂ ਲਈ ਇਕ ਆਸ਼ਾ ਦੀ ਕਿਰਨ ਵਜੋਂ ਸਾਬਿਤ ਹੋਈ ਹੈ।

Deepika Padukone Honoured with Crystal Award ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਮਿਲਿਆ 'ਕ੍ਰਿਸਟਲ ਐਵਾਰਡ', ਦੱਸੀ ਸੱਚੀ ਕਹਾਣੀ

ਇਸ ਦੌਰਾਨ ਦੀਪਿਕਾ ਨੇ ਐਵਾਰਡ ਲੈਂਦੇ ਸਮੇਂ ਆਪਣੀ ਸਪੀਚ 'ਚ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੀ ਇਸ ਬੀਮਾਰੀ ਨੂੰ ਪਛਾਣਿਆ ਸੀ ਤੇ ਕਿਸ ਤਰ੍ਹਾਂ ਲੜਨ 'ਚ ਸਮਰੱਥ ਰਹਿ ਸਕੀ। ਇਸ ਦੇ ਨਾਲ ਹੀ ਦੀਪਿਕਾ ਨੇ ਦੱਸਿਆ ਕਿ ਇਸ ਬੀਮਾਰੀ ਦਾ ਇਲਾਜ ਹੈ ਅਤੇ ਇਸ ਤੋਂ ਘਬਰਾਉਣ ਦੀ ਨਹੀਂ ਸਗੋਂ ਲੜਨ ਦੀ ਜ਼ਰੂਰਤ ਹੈ।

-PTCNews

Related Post