ਹਾਂ ! ਇਹ ਗੱਲ ਪਹਿਲਾਂ ਵੀ ਕਿਤੇ ਹੋ ਚੁੱਕੀ ਹੈ ! ਕੀ ਤੁਹਾਨੂੰ ਵੀ ਹੋਇਆ ਕਦੇ ਇੰਝ ਮਹਿਸੂਸ ?

By  Joshi July 1st 2018 06:30 AM -- Updated: July 1st 2018 08:37 AM

ਕੀ ਤੁਹਾਨੂੰ ਕਦੇ ਮਹਿਸੂਸ ਹੋਇਆ ਹੈ ਕਿ ਤੁਸੀਂ ਆਪਣੀ ਗੱਲ ਜੋ ਤੁਸੀਂ ਹੁਣੇ ਹੁਣੇ ਕੀਤੀ ਹੈ ,ਇਹ ਪਹਿਲਾਂ ਵੀ ਕਿਤੇ ਕਰ ਚੁੱਕੇ ਹੋ ? ਜਿਵੇਂ ਇਹ ਮਹਿਸੂਸ ਹੁੰਦਾ ਹੋਵੇ ਕਿ ਇਹ ਇਹ ਘਟਨਾ ਪਹਿਲਾਂ ਵੀ ਕਿਤੇ ਵਾਪਰੀ ਹੈ। ਪਰ ਸਮਝਣ 'ਚ ਖੁਦ ਨੂੰ ਅਸਮਰੱਥ ਮਹਿਸੂਸ ਕਰਦੇ ਹੋਵੇ ਪਰ ਮਹਿਸੂਸਣ ਦੀ ਸ਼ਕਤੀ ਬੇਹੱਦ ਤਕੜੀ ਹੋਵੇ।ਜਿਨ੍ਹੇ ਮਰਜ਼ੀ ਦਿਮਾਗ ਦੌੜਾ ਲਓ ਪਰ ਤੁਸੀਂ ਪਤਾ ਨਹੀਂ ਲਗਾ ਪਾਉਂਦੇ ਕਿ ਅਜਿਹਾ ਕਿੱਥੇ 'ਤੇ ਕਦੋਂ ਹੋਇਆ ਹੈ । ਅਜਿਹੀ ਫੀਲਿੰਗ ਨੂੰ ਦੇਜਾ ਵੂ ਕਹਿੰਦੇ ਹਨ । ਸਾਡੇ 'ਚੋਂ ਬਹੁਤ ਸਾਰੇ ਅਜਿਹੇ ਲੋਕ ਹੋਣਗੇ ਜਿਨ੍ਹਾਂ ਨਾਲ ਅਜਿਹਾ ਜ਼ਰੂਰ ਵਾਪਰਦਾ ਹੋਏਗਾ।ਜੇਕਰ ਕਿਸੇ ਨਾਲ ਅਜਿਹਾ ਕੁਝ ਵਾਪਰਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ । ਅਸਲ ਵਿੱਚ ਇਹ ਸਭ ਸਾਡੇ ਦਿਮਾਗ ਦੀ ਕਹਾਣੀ ਹੈ।ਦਿਮਾਗ ਸਾਡੇ ਪੂਰੇ ਸਰੀਰ ਦਾ ਧੁਰਾ ਹੈ । ਦਿਮਾਗ ਹੀ ਇੱਕ ਅਜਿਹੀ ਮਸ਼ੀਨ ਹੈ ਜਿਸ ਦੇ ਵੱਖ-ਵੱਖ ਹਿੱਸੇ ਵੱਖ ਵੱਖ ਕੰਮ ਕਰਦੇ ਹਨ ।ਕਿਸੇ ਹਿੱਸੇ ਵਿੱਚ ਸਾਡੇ ਭਾਵਨਾਵਾਂ ਦਾ ਜੰਜਾਲ , ਕਿਸੇ 'ਚ ਯਾਦਾਂ ਦਾ ਪੋਟਲੀ ਅਤੇ ਕਿਸੇ ਵਿੱਚ ਯਾਦਦਾਸ਼ਤ ਨੂੰ ਸੰਭਾਲ ਕੇ ਰੱਖਣ ਵਾਲਾ ਬਕਸਾ ਪਿਆ ਹੈ।ਕੋਈ ਹਿੱਸਾ ਸਾਡੇ ਪੂਰੇ ਦਿਨ ਦੀ ਗੱਲਾਬਾਤਾਂ ਨੂੰ ਆਪਣੇ ਅੰਦਰ ਰੱਖਦਾ ਹੈ।ਦੇਜਾ ਵੂ 'ਚ ਬਹੁਤੀਆਂ ਪੁਰਾਣੀਆਂ ਨਹੀਂ ਪਰ ਕੁਝ ਸਮਾਂ ਪਹਿਲਾਂ ਘਟੀਆਂ ਘਟਨਾਵਾਂ ਜਾਂ ਹੁਣੇ ਜਿਹੇ ਹੋਈਆਂ ਗੱਲਾਂ ਨੂੰ ਜਾਂ ਦ੍ਰਿਸ਼ਾਂ ਦੇ ਹਿੱਸੇ ਨੂੰ ਮੁੜ ਅਹਿਸਾਸ ਕਰਵਾਉਣ ਦਾ ਪ੍ਰੋਸੈੱਸ ਸ਼ਾਮਲ ਹੁੰਦਾ ਹੈ।

ਜੋ ਚੀਜਾਂ ਅਚਨਚੇਤ ਸਾਡੇ ਅੱਗੋਂ ਨਿਕਲ ਗਈਆਂ ਜਾਂ ਅਚਾਨਕ ਹੋਈ ਗੱਲ ਅਣਜਾਨੇ 'ਚ ਸਾਡੇ ਕੋਲੋਂ ਅਣਗੌਲੀ ਗਈ ਉਸਦਾ ਬੈੱਕਅਪ ਸਾਡੇ ਦਿਮਾਗ 'ਚ ਸਟੋਰ ਰਹਿੰਦਾ ਹੈ। ਤੇ ਉਸ ਨਾਲ ਮਿਲਦੀ ਕੋਈ ਗੱਲ ਜੇ ਦੁਬਾਰਾ ਕਿਤੇ ਹੋਵੇ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਇਹ ਸਾਰਾ ਕੁਝ ਪਹਿਲਾਂ ਵੀ ਕਿਤੇ ਵਾਪਰ ਚੁੱਕਾ ਹੈ। ਦੇਜਾ ਵੂ ਅਸਲ ਵਿੱਚ ਸਾਡੇ ਦਿਮਾਗ ਦੀ ਹੀ ਬੁਣਤ ਹੈ ।ਜੇਕਰ ਤੁਹਾਡੇ ਨਾਲ ਵੀ ਵਾਪਰਦਾ ਹੈ ਅਜਿਹਾ ਹੀ ਕੁਝ, ਤਾਂ ਡਰਨ ਦੀ ਲੋੜ ਨਹੀਂ ਹੈ।

—PTC News

Related Post