ਦਿੱਲੀ ਵਾਸੀਆਂ ਲਈ ਵਧਿਆ ਖਤਰਾ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ

By  Joshi October 27th 2018 04:17 PM -- Updated: October 27th 2018 04:20 PM

ਦਿੱਲੀ ਵਾਸੀਆਂ ਲਈ ਵਧਿਆ ਖਤਰਾ, ਸਰਕਾਰ ਨੇ ਲਿਆ ਇਹ ਵੱਡਾ ਫੈਸਲਾ,ਨਵੀ ਦਿੱਲੀ: ਵਧ ਰਹੇ ਪ੍ਰਦੂਸ਼ਣ ਦੇ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਥਿਤੀ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ। ਰਾਜਧਾਨੀ ਦਿੱਲੀ ਵਿੱਚ ਹਵਾ ਦੀ ਕੁਆਲਿਟੀ ਬਹੁਤ ਜਿਆਦਾ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਸ਼ਹਿਰ ਵਿੱਚ ਰਹਿ ਰਹੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਹਾ ਜਾ ਰਿਹਾ ਹੈ ਕਿ ਰਾਜਧਾਨੀ ਦਿੱਲੀ ਆਮ ਲੋਕਾਂ ਲਈ 'ਗੈਸ ਚੈਂਬਰ' ਬਣ ਗਈ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਦਿੱਲੀ ਸਰਕਾਰ ਨੇ ਦਿੱਲੀ 'ਚ ਰਹਿਣ ਵਾਲੇ ਲੋਕਾਂ ਲਈ 10 ਦਿਨਾਂ ਦਾ ਅਲਰਟ ਜਾਰੀ ਕੀਤਾ ਹੈ, ਅਤੇ ਇਸ ਮੁਸੀਬਤ ਤੋਂ ਬਚਨ ਲਈ ਵੀ ਸਰਕਾਰ ਵੱਲੋਂ ਆਪਦਾ ਵਿਭਾਗ ਦੀ ਟੀਮ ਨੂੰ ਵੀ ਤਿਆਰ ਕੀਤਾ ਗਿਆ ਹੈ।

ਹੋਰ ਪੜ੍ਹੋ:ਆਸਟ੍ਰੇਲੀਆ ਦੀ ਸੰਗਤ ਨੇ ਰਾਣਾ ਦਾ ਕੀਤਾ ਸਨਮਾਨ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਹ 31 ਡਿਗਰੀ ਸੈਲਸਿਅਸ ਦੇ ਕੋਲ ਹੋਣ ਦੀ ਉਮੀਦ ਹੈ। ਸੀਪੀਸੀਬੀ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ 'ਚ ਇਸ ਸਥਿਤੀ 'ਚ ਕੋਈ ਬਦਲਾਅ ਨਹੀਂ ਹੋਣ ਵਾਲਾ ਹੈ। ਨਾਲ ਹੀ ਦੀਵਾਲੀ ਦਾ ਤਿਉਹਾਰ ਵੀ ਨੇੜੇ ਆ ਰਿਹਾ ਹੈ, ਜਿਸ ਕਾਰਨ ਹੋਰ ਪ੍ਰਦੂਸ਼ਣ ਵਧ ਸਕਦਾ ਹੈ।

Related Post