ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖ਼ਬਰ, ਜਾਣੋ ਮਾਮਲਾ

By  Jashan A November 21st 2018 12:25 PM

ਜਹਾਜ਼ 'ਚ ਸਫ਼ਰ ਕਰਨ ਵਾਲਿਆਂ ਲਈ ਆਈ ਇਹ ਵੱਡੀ ਖ਼ਬਰ, ਜਾਣੋ ਮਾਮਲਾ,ਜਹਾਜ਼ ਯਾਤਰੀਆਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ ਹੁਣ ਜਹਾਜ਼ 'ਚ ਸਫ਼ਰ ਕਰਨ ਲਈ ਪਹਿਲਾਂ ਦੇ ਮੁਕਾਬਲੇ ਹੁਣ ਜਿਆਦਾ ਜੇਬ੍ਹ ਢਿੱਲੀ ਕਰਨੀ ਪਵੇਗੀ। ਮਿਲੀ ਜਾਣਕਾਰੀ ਅਨੁਸਾਰ ਦਿੱਲੀ ਤੋਂ ਉਡਾਣ ਭਰਨੀ ਮਹਿੰਗੀ ਹੋਣ ਵਾਲੀ ਹੈ। ਅਗਲੇ ਮਹੀਨੇ ਤੋਂ ਏਅਰਪੋਰਟ ਦੇ ਚਾਰਜ ਵਧਣ ਵਾਲੇ ਹਨ।ਹੁਣ ਯਾਤਰੀਆਂ ਨੂੰ ਯੂਜ਼ਰ ਡਿਵੈਲਪਮੈਂਟ ਫੀਸ ਦੀ ਥਾਂ 'ਤੇ ਪੈਸੇਂਜਰ ਸਰਵਿਸ ਫੀਸ (ਪੀ.ਐੱਸ. ਐੱਫ.) ਦੇਣਾ ਹੋਵੇਗਾ।

airport ਸੂਤਰਾਂ ਅਨੁਸਾਰ ਦਿੱਲੀ ਇੰਟਰਨੈਸ਼ਨਲ ਏਅਰਪੋਰਟ ਪ੍ਰਾਈਵੇਟ ਲਿਮਟਿਡ ਨੇ ਇਹ ਚਾਰਜ ਵਧਾਉਣ ਦੀ ਮੰਗ ਕੀਤੀ ਸੀ। ਪੈਸੇਂਜਰ ਚਾਰਜ ਤੋਂ ਇਲਾਵਾ 500 ਰੁਪਏ 'ਤੇ ਕਿਲੋ ਲੀਟਰ ਦੇ ਹਿਸਾਬ ਨਾਲ ਅਗਲੇ ਮਹੀਨੇ ਤੋਂ ਫਿਊਲ ਚਾਰਜ ਵੀ ਲਗਾਇਆ ਜਾਵੇਗਾ। ਏਅਰਕਰਾਫਟ ਲੈਂਡਿੰਗ ਚਾਰਜ 'ਚ ਵੀ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ।

delhiਇਸ ਦੇ ਲਈ ਸਮੇਂ ਨਿਰਧਾਰਿਤ ਕੀਤਾ ਗਿਆ ਹੈ। ਰਾਤ ਨੂੰ 11 ਵਜੇ ਤੋਂ 12 ਵਜੇ ਅਤੇ ਦੁਪਿਹਰ 1 ਵਜੇ ਤੋਂ 4 ਵਜੇ ਤੱਕ ਹੋਣ ਵਾਲੀ ਲੈਂਡਿੰਗ 'ਚ ਇਹ ਵਧੇ ਹੋਏ ਚਾਰਜ ਲਾਗੂ ਹੋਣਗੇ। ਜਿਸ ਕਾਰਨ ਯਾਤਰੀਆਂ ਨੂੰ ਹੁਣ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨ ਪੈ ਸਕਦਾ ਹੈ।

—PTC News

Related Post