ਸੇਬ ਦੀਆਂ ਪੇਟੀਆਂ 'ਚੋਂ ਬਰਾਮਦ ਹੋਇਆ ਇਹ ਗੈਰ ਕਾਨੂੰਨੀ ਸਮਾਨ

By  Shanker Badra November 8th 2018 08:00 PM

ਸੇਬ ਦੀਆਂ ਪੇਟੀਆਂ 'ਚੋਂ ਬਰਾਮਦ ਹੋਇਆ ਇਹ ਗੈਰ ਕਾਨੂੰਨੀ ਸਮਾਨ:ਨਵੀਂ ਦਿੱਲੀ: ਦੁਨੀਆਂ ਭਰ ਵਿੱਚ ਡਰੱਗ ਦਾ ਕਾਰੋਬਾਰ ਵੱਧ ਰਿਹਾ ਹੈ।ਪੰਜਾਬ ਵਿੱਚ ਡਰੱਗ ਦੇ ਵਧੇ ਕਾਰੋਬਾਰ ਨੇ ਸੂਬੇ ਦੇ ਵੱਡੀ ਗਿਣਤੀ ਨੌਜਵਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।ਦਿੱਲੀ ਵਿੱਚ ਡਰੱਗ ਦਾ ਕਾਰੋਬਾਰ ਕਰ ਰਹੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਹੋਇਆ ਹੈ, ਜਿਸ ਵਿੱਚ ਕਰੋੜਾਂ ਦੀ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਦਿੱਲੀ ਦੇ ਅਜ਼ਾਦਪੁਰ ਮੰਡੀ ਇਲਾਕੇ 'ਚ ਸੇਬ ਦੀਆਂ ਪੇਟੀਆਂ 'ਚੋਂ 50 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ।ਇਸ ਦੌਰਾਨ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਕਾਰਵਾਈ ਕਰਦੇ ਹੋਏ ਕਸ਼ਮੀਰ ਦੇ ਇੱਕ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਕੋਲੋਂ ਕਰੀਬ 50 ਕਿੱਲੋ ਹੈਰੋਇਨ ਜ਼ਬਤ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 200 ਕਰੋੜ ਰੁਪਏ ਹੈ।

ਪੁਲਿਸ ਨੇ ਦੱਸਿਆ ਹੈ ਕਿ ਟਰੱਕ ਡਰਾਈਵਰ ਇਸ ਹੈਰੋਇਨ ਨੂੰ ਸੇਬ ਦੀਆਂ ਪੇਟੀਆਂ ਵਿੱਚ ਲੁਕਾ ਕੇ ਕਸ਼ਮੀਰ ਤੋਂ ਦਿੱਲੀ ਲਿਆਉਣ ਵਾਲਾ ਸੀ ਪਰ ਉਸ ਨੂੰ ਜੰਮੂ ਕਸ਼ਮੀਰ ਦੀ ਹੀ ਇੱਕ ਚੈਕ ਪੋਸਟ ਉੱਤੇ ਫੜ ਲਿਆ ਗਿਆ।ਇਹ ਹੈਰੋਇਨ ਪਾਕਿਸਤਾਨ ਤੋਂ ਲਿਆਂਦੀ ਗਈ ਸੀ ਅਤੇ ਦਿੱਲੀ ਵਿੱਚ ਇਸ ਨੂੰ ਵੇਚਿਆ ਜਾਣਾ ਸੀ।

-PTCNews

Related Post