Mon, Jul 27, 2026
Whatsapp

Delhi Bomb Threat: ਸਕੂਲਾਂ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਦਿੱਲੀ ਦੇ ਸਕੂਲਾਂ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੀ ਇਮਾਰਤ ਨੂੰ ਉਡਾਉਣ ਦਾ ਧਮਕੀ ਪੱਤਰ ਆਇਆ ਹੈ। ਇਸ ਤੋਂ ਬਾਅਦ ਸੁਰੱਖਿਆ ਕਰਮਚਾਰੀਆਂ 'ਚ ਦਹਿਸ਼ਤ ਫੈਲ ਗਈ।

Reported by:  PTC News Desk  Edited by:  Amritpal Singh -- May 22nd 2024 05:33 PM -- Updated: May 22nd 2024 05:53 PM
Delhi Bomb Threat: ਸਕੂਲਾਂ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Delhi Bomb Threat: ਸਕੂਲਾਂ ਤੋਂ ਬਾਅਦ ਹੁਣ ਗ੍ਰਹਿ ਮੰਤਰਾਲੇ ਦੀ ਇਮਾਰਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ

Delhi Bomb Threat: ਦਿੱਲੀ ਦੇ ਅਤਿ ਸੰਵੇਦਨਸ਼ੀਲ ਨਾਰਥ ਬਲਾਕ ਵਿੱਚ ਬੰਬ ਦੀ ਧਮਕੀ ਮਿਲੀ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਦੇ ਨਾਲ ਇੱਕ ਕੁੱਤਿਆਂ ਦੀ ਟੀਮ ਅਤੇ ਇੱਕ ਬੰਬ ਨਿਰੋਧਕ ਟੀਮ ਪੂਰੇ ਖੇਤਰ ਦੀ ਤਲਾਸ਼ ਕਰ ਰਹੀ ਹੈ।


ਦਿੱਲੀ ਫਾਇਰ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਸਾਨੂੰ ਪੀਸੀਆਰ ਤੋਂ ਫੋਨ ਆਇਆ ਸੀ ਕਿ ਨਾਰਥ ਬਲਾਕ ਵਿੱਚ ਬੰਬ ਹੋਣ ਦੀ ਕਾਲ ਆਈ ਹੈ। ਕਰੀਬ 3.30 ਵਜੇ ਫੋਨ ਆਇਆ। ਤਲਾਸ਼ੀ ਮੁਹਿੰਮ 'ਚ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਹੈ। ਨਾਰਥ ਬਲਾਕ ਉਹ ਖੇਤਰ ਹੈ ਜਿੱਥੇ ਕੇਂਦਰੀ ਗ੍ਰਹਿ ਮੰਤਰਾਲੇ ਸਮੇਤ ਕਈ ਮਹੱਤਵਪੂਰਨ ਮੰਤਰਾਲੇ ਸਥਿਤ ਹਨ।

ਸਕੂਲਾਂ ਅਤੇ ਹਸਪਤਾਲਾਂ ਨੂੰ ਧਮਕੀਆਂ

ਪਿਛਲੇ ਕੁਝ ਦਿਨਾਂ ਵਿੱਚ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਕੂਲਾਂ ਅਤੇ ਹਸਪਤਾਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਹਾਲਾਂਕਿ ਤਲਾਸ਼ੀ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਦੱਸ ਦੇਈਏ ਕਿ ਇਸ ਸਾਲ 1 ਮਈ ਨੂੰ ਦਿੱਲੀ-ਐਨਸੀਆਰ ਦੇ 150 ਤੋਂ ਵੱਧ ਸਕੂਲਾਂ ਨੂੰ ਮੇਲ ਰਾਹੀਂ ਬੰਬ ਦੀ ਧਮਕੀ ਮਿਲੀ ਸੀ। ਇਸ ਤੋਂ ਬਾਅਦ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ। ਕੁਝ ਦਿਨਾਂ ਬਾਅਦ, ਹਸਪਤਾਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਮੇਲ ਮਿਲੀਆਂ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK