ਕਾਰ ਨਾਲ ਬਾਈਕ ਖਹਿਣ 'ਤੇ ਨੌਜਵਾਨ ਨੂੰ ਦਿੱਤੀ ਇਹ ਭਿਆਨਕ ਸਜ਼ਾ!!

By  Jashan A December 10th 2018 03:12 PM

ਕਾਰ ਨਾਲ ਬਾਈਕ ਖਹਿਣ 'ਤੇ ਨੌਜਵਾਨ ਨੂੰ ਦਿੱਤੀ ਇਹ ਭਿਆਨਕ ਸਜ਼ਾ!!,ਨਵੀਂ ਦਿੱਲੀ: ਦਿੱਲੀ ਦੇ ਪਾਂਡਵ ਨਗਰ 'ਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਦਰਅਸਲ ਮਾਮਲਾ ਇਹ ਸੀ ਕਿ ਯੋਗੇਸ਼ ਨਾਂ ਦਾ ਨੌਜਵਾਨ ਆਪਣੀ ਬਾਈਕ 'ਤੇ ਪਾਂਡਵ ਨਗਰ ਦੇ ਇੱਕ ਸਟੋਰ 'ਤੇ ਕੁਝ ਸਾਮਾਨ ਲੈਣ ਜਾ ਰਿਹਾ ਸੀ, ਇਸ ਦੌਰਾਨ ਉਸ ਦੀ ਬਾਈਕ ਇਕ ਕਾਰ ਨਾਲ ਟਚ ਹੋ ਗਈ। ਜਿਸ ਤੋਂ ਬਾਅਦ ਕਾਰ 'ਚ ਸਵਾਰ 2 ਨੌਜਵਾਨਾਂ ਨਾਲ ਯੋਗੇਸ਼ ਦੀ ਝੜਪ ਹੋ ਗਈ।

crime ਕਾਰ ਨਾਲ ਬਾਈਕ ਖਹਿਣ 'ਤੇ ਨੌਜਵਾਨ ਨੂੰ ਦਿੱਤੀ ਇਹ ਭਿਆਨਕ ਸਜ਼ਾ!!

ਸੂਤਰਾਂ ਅਨੁਸਾਰ ਯੋਗੇਸ਼ ਸਟੋਰ ਦੇ ਅੰਦਰ ਚੱਲਾ ਗਿਆ ਪਰ ਥੋੜ੍ਹੀ ਦੇਰ ਬਾਅਦ ਜਦੋਂ ਯੋਗੇਸ਼ ਸਟੋਰ ਤੋਂ ਬਾਹਰ ਆਇਆ ਤਾਂ ਦੋਹਾਂ ਨੌਜਵਾਨਾਂ ਨਾਲ ਯੋਗੇਸ਼ ਦੀ ਫਿਰ ਤੋਂ ਝੜਪ ਹੋਈ।ਝੜਪ 'ਚ ਉਨ੍ਹਾਂ ਦੋਹਾਂ ਨੌਜਵਾਨਾਂ ਨੇ ਯੋਗੇਸ਼ ਦੇ ਉੱਪਰ ਫਾਇਰਿੰਗ ਕਰ ਦਿੱਤੀ।

crime ਕਾਰ ਨਾਲ ਬਾਈਕ ਖਹਿਣ 'ਤੇ ਨੌਜਵਾਨ ਨੂੰ ਦਿੱਤੀ ਇਹ ਭਿਆਨਕ ਸਜ਼ਾ!!

ਗੋਲੀ ਲੱਗਣ ਨਾਲ ਯੋਗੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ, ਪੁਲਿਸ ਨੇ ਘਟਨਾ ਦਾ ਜਾਇਜਾ ਲੈਂਦੇ ਹੋਏ ਕਾਰਵਾਈ ਸ਼ੁਰੂ ਕਰ ਦਿੱਤੀ।

crime ਕਾਰ ਨਾਲ ਬਾਈਕ ਖਹਿਣ 'ਤੇ ਨੌਜਵਾਨ ਨੂੰ ਦਿੱਤੀ ਇਹ ਭਿਆਨਕ ਸਜ਼ਾ!!

ਪੁਲਸ ਮੁਤਾਬਕ ਯੋਗੇਸ਼ ਚਿੱਲਾ ਪਿੰਡ ਦਾ ਰਹਿਣ ਵਾਲਾ ਸੀ। ਯੋਗੇਸ਼ ਉੱਥੋਂ ਇਸ ਸਟੋਰ'ਤੇ ਕੁਝ ਸਾਮਾਨ ਲੈਣ ਆਇਆ ਸੀ। ਫਿਲਹਾਲ ਯੋਗੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂਕਿ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ।

-PTC News

Related Post