ਨਹੀਂ ਰਹੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ

By  Joshi October 28th 2018 11:08 AM

ਨਹੀਂ ਰਹੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ,ਨਵੀਂ ਦਿੱਲੀ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦਾ ਜਨਮ ਸਾਲ 1936 ਵਿੱਚ ਹੋਇਆ ਸੀ।ਦੱਸਿਆ ਜਾ ਰਿਹਾ ਹੈ ਕਿ ਉਹ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਦਿੱਲੀ ਦੇ ਸਰ ਗੰਗਾ ਰਾਮ ਹਸ‍ਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਖੁਰਾਣਾ ਨੂੰ ਸਾਲ 2011 ਵਿੱਚ ਬਰੇਨ ਹਿਊਮਰ ਹੋਇਆ ਸੀ। ਇਸਦੇ ਬਾਅਦ ਤੋਂ ਹੀ ਉਨ੍ਹਾਂ ਦੀ ਸਿਹਤ ਖ਼ਰਾਬ ਚੱਲ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਖੁਰਾਣਾ ਦਾ ਜਨਮ ਪਾਕਿਸਤਾਨ ਦੇ ਫੈਸਲਾਬਾਦ ਸ਼ਹਿਰ ਵਿੱਚ 15 ਅਕਤੂਬਰ 1936 ਨੂੰ ਹੋਇਆ ਸੀ।

ਹੋਰ ਪੜ੍ਹੋ: ਤਾਮਿਲਨਾਡੂ ‘ਚ ਵਾਪਰਿਆ ਰੂਹ ਕੰਬਾਊ ਹਾਦਸਾ, ਇਸ ਤਰਾਂ ਲੋਕ ਉਤਰੇ ਮੌਤ ਦੇ ਘਾਟ, ਜਾਣੋ ਪੂਰਾ ਮਾਮਲਾ

ਦਿੱਲੀ ਸਰਕਾਰ ਨੇ ਖੁਰਾਣਾ ਦੇ ਦੇਹਾਂਤ ਉੱਤੇ ਦੋ ਦਿਨ ਦੀ ਸੋਗ ਦੀ ਘੋਸ਼ਣਾ ਕੀਤੀ ਹੈ।ਉਹਨਾਂ ਨੇ ਕਿਹਾ ਕ‍ਿ ਖੁਰਾਣਾ ਦੇ ਪਾਰਥਿਵ ਸਰੀਰ ਨੂੰ 12 ਵਜੇ ਪਾਰਟੀ ਦਫਤਰ ਵਿੱਚ ਰੱਖਿਆ ਜਾਵੇਗਾ ਤਾਂਕਿ ਲੋਕ ਉਨ੍ਹਾਂ ਦੇ ਅੰਤਮ ਦਰਸ਼ਨ ਕਰ ਸਕਣ।

ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਬੀਜੇਪੀ ਨੂੰ ਖੜ੍ਹਾ ਕਰਨ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਖੁਰਾਣਾ ਸਾਲ 1993 ਤੋਂ 1996 ਤੱਕ ਦਿੱਲੀ ਦੇ ਸੀ.ਐਮ ਵੀ ਰਹੇ ਅਤੇ ਉਹ ਰਾਜਸ‍ਥਾਨ ਦੇ ਰਾਜ‍ਪਾਲ ਵੀ ਰਹੇ ਸਨ।

—PTC News

Related Post