ਜਨਰਲ ਰਾਖਵਾਂਕਰਨ ਬਿੱਲ 'ਤੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ

By  Shanker Badra January 9th 2019 01:23 PM -- Updated: January 9th 2019 03:58 PM

ਜਨਰਲ ਰਾਖਵਾਂਕਰਨ ਬਿੱਲ 'ਤੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ:ਨਵੀਂ ਦਿੱਲੀ : ਐਨਡੀਏ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਨਾਲ ਸਬੰਧਤ ਵਿਅਕਤੀਆਂ ਨੂੰ ਨੌਕਰੀ ਤੇ ਵਿੱਦਿਅਕ ਅਦਾਰਿਆਂ ਵਿੱਚ 10% ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ ਹੈ ਹਾਲਾਂਕਿ, ਇਹ ਰਾਖਵਾਂਕਰਨ ਪਹਿਲਾਂ ਤੋਂ ਜਾਰੀ ਕੋਟਿਆਂ ਨਾਲ ਛੇੜਛਾੜ ਤੋਂ ਬਗ਼ੈਰ ਲਾਗੂ ਕੀਤਾ ਜਾਵੇਗਾ।

Delhi General Caste Reservation Bill Rajya Sabha
ਜਨਰਲ ਰਾਖਵਾਂਕਰਨ ਬਿੱਲ 'ਤੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ

ਕੇਂਦਰੀ ਮੰਤਰੀ ਥਾਵਰ ਚੰਦ ਗਹਿਲੋਤ ਵੱਲੋਂ ਅੱਜ ਇਹ ਬਿੱਲ ਰਾਜ ਸਭਾ 'ਚ ਪੇਸ਼ ਕੀਤਾ ਗਿਆ ਹੈ।ਇਸ ਦੌਰਾਨ ਜਨਰਲ ਰਾਖਵਾਂਕਰਨ ਬਿੱਲ 'ਤੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

Delhi General Caste Reservation Bill Rajya Sabha
ਜਨਰਲ ਰਾਖਵਾਂਕਰਨ ਬਿੱਲ 'ਤੇ ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ

ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਸੋਮਵਰ ਨੂੰ ਜਨਰਲ ਕੈਟੇਗਰੀ ਨੂੰ 10 ਫੀਸਦੀ ਰਾਖਵਾਂਕਰਨ ਦੇਣ ਲਈ ਕੈਬਨਿਟ ਨੇ ਮਨਜ਼ੂਰੀ ਦਿੱਤੀ ਸੀ।

The Union Minister for Social Justice and Empowerment, Shri Thaawar Chand Gehlot addressing a press conference, in New Delhi on September 17, 2014.

ਜਿਸ ਤੋਂ ਬਾਅਦ ਲੰਘੇ ਦਿਨ ਮੰਗਲਵਾਰ ਨੂੰ ਇਹ ਬਿੱਲ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ ,ਜਿਥੇ ਇਹ ਬਿੱਲ ਭਾਰੀ ਬਹੁਮਤ ਨਾਲ ਪਾਸ ਹੋ ਗਿਆ ਹੈ।ਇਸ ਦੌਰਾਨ ਲੋਕ ਸਭਾ 'ਚ ਇਸ ਬਿੱਲ ਦੇ ਹੱਕ ‘ਚ 323 ਸਾਂਸਦਾਂ ਨੇ ਵੋਟ ਪਾਈ ਸੀ।

-PTCNews

Related Post