ਆਟੋ ਚਾਲਕਾਂ ਲਈ ਵੱਡੀ ਖ਼ਬਰ, ਦਿੱਲੀ ਹਾਈਕੋਰਟ ਨੇ ਦਿੱਤੇ ਇਹ ਹੁਕਮ

By  Jashan A December 5th 2018 05:25 PM

ਆਟੋ ਚਾਲਕਾਂ ਲਈ ਵੱਡੀ ਖ਼ਬਰ, ਦਿੱਲੀ ਹਾਈਕੋਰਟ ਨੇ ਦਿੱਤੇ ਇਹ ਹੁਕਮ,ਨਵੀਂ ਦਿੱਲੀ: ਆਟੋ ਚਾਲਕਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿਸ ਦੌਰਾਨ ਆਟੋ ਵਾਲਿਆਂ 'ਤੇ ਸਖ਼ਤੀ ਵਰਤਣ ਲਈ ਦਿੱਲੀ ਹਾਈਕੋਰਟ ਵੱਲੋਂ ਟਰੈਫਿਕ ਪੁਲਿਸ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਜੋ ਡਰਾਈਵਰ ਤੇਜ਼ ਰਫਤਾਰ ਨਾਲ ਆਟੋ ਚਲਾਉਂਦਾ ਹੈ ਅਤੇ ਤੇਜ਼ ਰਫ਼ਤਾਰ ਦਾ ਧਿਆਨ ਨਹੀਂ ਰੱਖਦੇ।

auto driver ਆਟੋ ਚਾਲਕਾਂ ਲਈ ਵੱਡੀ ਖ਼ਬਰ, ਦਿੱਲੀ ਹਾਈਕੋਰਟ ਨੇ ਦਿੱਤੇ ਇਹ ਹੁਕਮ

ਨਾਲ ਹੀ ਹਾਈਕੋਰਟ ਨੇ ਇਹ ਵੀ ਹੁਕਮ ਦਿੱਤੇ ਹਨ ਕਿ ਜੋ ਰਫਤਾਰ ਦਾ ਧਿਆਨ ਨਹੀਂ ਰੱਖਦੇ ਅਤੇ ਰਿਅਰ ਵਿਊ ਮਿਰਰ (ਜਿਸ ਸ਼ੀਸ਼ੇ ਤੋਂ ਪਿੱਛੇ ਦਾ ਟ੍ਰੈਫਿਕ ਨਜ਼ਰ ਆਉਂਦਾ ਹੈ) ਨੂੰ ਅੰਦਰ ਨੂੰ ਮੋੜ ਕੇ ਰੱਖਦੇ ਹਨ, ਪੁਲਿਸ ਉਹਨਾਂ 'ਤੇ ਵੀ ਕਾਰਵਾਈ ਕਰੇ ਅਤੇ ਜੋ ਵੀ ਆਟੋ ਚਾਲਕ ਅਣਗਹਿਲੀ ਵਰਤਦਾ ਹੈ ਪੁਲਿਸ ਵੱਲੋਂ ਉਹਨਾਂ ਦਾ ਚਲਾਨ ਕੱਟਿਆ ਜਾਵੇ।

auto driver ਆਟੋ ਚਾਲਕਾਂ ਲਈ ਵੱਡੀ ਖ਼ਬਰ, ਦਿੱਲੀ ਹਾਈਕੋਰਟ ਨੇ ਦਿੱਤੇ ਇਹ ਹੁਕਮ

ਹਾਈ ਕੋਰਟ ਨੇ ਇਹ ਯਕੀਨੀ ਕਰਨ ਨੂੰ ਕਿਹਾ ਕਿ ਗੱਡੀਆਂ ਦੇ ਰਿਅਰ ਵਿਊ ਮਿਰਰ (ਸ਼ੀਸ਼ਾ) ਗੱਡੀ ਦੇ ਬਾਹਰ ਹੀ ਲੱਗੇ ਹੋਣ। ਕੋਰਟ ਨੇ ਕਿਹਾ ਕਿ ਜ਼ਿਆਦਾਤਰ ਹਾਦਸੇ ਦੇ ਕਈ ਮਾਮਲਿਆਂ ਵਿਚ ਡਰਾਈਵਰ ਆਪਣੀ ਗੱਡੀਆਂ ਦੇ ਰਿਅਰ ਵਿਊ ਮਿਰਰ ਨੂੰ ਅੰਦਰ ਵੱਲ ਮੋੜ ਕੇ ਰੱਖਦੇ ਹਨ ਅਤੇ ਉਨ੍ਹਾਂ ਨੂੰ ਪਿੱਛੋਂ ਆਉਣ ਵਾਲੇ ਲੋਕਾਂ ਬਾਰੇ ਜਾਣਕਾਰੀ ਨਹੀਂ ਹੁੰਦੀ।

auto driver ਆਟੋ ਚਾਲਕਾਂ ਲਈ ਵੱਡੀ ਖ਼ਬਰ, ਦਿੱਲੀ ਹਾਈਕੋਰਟ ਨੇ ਦਿੱਤੇ ਇਹ ਹੁਕਮ

ਜਿਸ ਤੋਂ ਬਾਅਦ ਹਾਈਕੋਰਟ ਨੇ ਇਹ ਵੱਡਾ ਫ਼ੈਸਲਾ ਲਿਆ ਹੈ। ਜਸਟਿਸ ਨਾਜਮੀ ਵਜ਼ੀਰੀ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਵਿਚ ਗੱਡੀਆਂ ਚਲਾਉਂਦੇ ਹੋਏ ਆਟੋ ਵਾਲਿਆਂ ਨੂੰ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਹੈ ਕਿ ਰਿਅਰ ਵਿਊ ਮਿਰਰ ਬਾਹਰ ਵੱਲ ਰਹਿਣ ਨਾਲ ਉਸ ਨੂੰ ਕੋਈ ਨੁਕਸਾਨ ਹੋ ਸਕਦਾ ਹੈ।

-PTC News

Related Post