ਹਸਪਤਾਲਾਂ ਦਾ ਮਾੜਾ ਹਾਲ ! ਦਿੱਲੀ ਦੇ ਇੱਕ ਹਸਪਤਾਲ ਨੇ ਆਪਰੇਸ਼ਨ ਲਈ ਔਰਤ ਨੂੰ ਦਿੱਤੀ 6 ਸਾਲ ਬਾਅਦ ਦੀ ਤਾਰੀਕ

By  Shanker Badra July 17th 2019 09:02 PM

ਹਸਪਤਾਲਾਂ ਦਾ ਮਾੜਾ ਹਾਲ ! ਦਿੱਲੀ ਦੇ ਇੱਕ ਹਸਪਤਾਲ ਨੇ ਆਪਰੇਸ਼ਨ ਲਈ ਔਰਤ ਨੂੰ ਦਿੱਤੀ 6 ਸਾਲ ਬਾਅਦ ਦੀ ਤਾਰੀਕ:ਦਿੱਲੀ : ਦੇਸ਼ ਭਰ ਦੇ ਹਸਪਤਾਲਾਂ ਦਾ ਮਾੜਾ ਹਾਲ ਕਿਸੇ ਤੋਂ ਲੁਕਿਆ ਨਹੀਂ ਹੋਇਆ। ਦਿੱਲੀ ਦੇ ਇੱਕ ਹਸਪਤਾਲ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ , ਜਿਸ ਨੇ ਇੱਕ ਔਰਤ ਦੇ ਹੌਂਸਲੇ ਨੂੰ ਪੂਰੀ ਤਰ੍ਹਾਂ ਕਮਜ਼ੋਰ ਕਰਕੇ ਰੱਖ ਦਿੱਤਾ ਹੈ।

Delhi hospital heart operation Woman given Year 2025 date ਹਸਪਤਾਲਾਂ ਦਾ ਮਾੜਾ ਹਾਲ ! ਦਿੱਲੀ ਦੇ ਇੱਕ ਹਸਪਤਾਲ ਨੇ ਆਪਰੇਸ਼ਨ ਲਈ ਔਰਤ ਨੂੰ ਦਿੱਤੀ 6 ਸਾਲ ਬਾਅਦ ਦੀ ਤਾਰੀਕ

ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਵਿਚ ਮਰੀਜ਼ਾਂ ਨੂੰ ਦਿਲ ਦੇ ਅਪਰੇਸ਼ਨ ਲਈ 6 ਸਾਲ ਬਾਅਦ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਇੱਕ ਔਰਤ ਨੇ ਆਪਣੀ ਹੱਡਬੀਤੀ ਦੱਸੀ ਹੈ ਕਿ ਉਸਨੂੰ ਹਸਪਤਾਲ ਨੇ ਦਿਲ ਦੇ ਆਪਰੇਸ਼ਨ ਲਈ ਸਾਲ 2025 ਦੀ ਤਾਰੀਕ ਦਿੱਤੀ ਹੈ।

Delhi hospital heart operation Woman given Year 2025 date ਹਸਪਤਾਲਾਂ ਦਾ ਮਾੜਾ ਹਾਲ ! ਦਿੱਲੀ ਦੇ ਇੱਕ ਹਸਪਤਾਲ ਨੇ ਆਪਰੇਸ਼ਨ ਲਈ ਔਰਤ ਨੂੰ ਦਿੱਤੀ 6 ਸਾਲ ਬਾਅਦ ਦੀ ਤਾਰੀਕ

ਦਰਅਸਲ 'ਚ ਮੇਰਠ ਦੀ ਰਹਿਣ ਵਾਲੀ 32 ਸਾਲਾ ਨਸਰੀਨ ਨੇ ਦੱਸਿਆ ਹੈ ਕਿ ਉਹ ਬੀਤੇ 13 ਸਾਲ ਤੋਂ ਏਮਸ ਵਿਚ ਇਲਾਜ ਕਰਵਾ ਰਹੀ ਹੈ।ਏਮਸ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਦਿਲ ਦੇ ਵਾਲ ਸੁੰਘੜ ਚੁੱਕੇ ਹਨ। ਅਜਿਹੇ ਵਿਚ ਉਨ੍ਹਾਂ ਨੂੰ ਛੇਤੀ ਆਪਰੇਸ਼ਨ ਦੀ ਜ਼ਰੂਰਤ ਹੈ ਪ੍ਰੰਤੂ ਹਸਪਤਾਲ ਵਿਚ ਆਪਰੇਸ਼ਨ ਦੀ ਤਾਰੀਕ ਸਾਲ 2025 ਵਿਚ ਮਿਲੀ ਹੈ।

Delhi hospital heart operation Woman given Year 2025 date ਹਸਪਤਾਲਾਂ ਦਾ ਮਾੜਾ ਹਾਲ ! ਦਿੱਲੀ ਦੇ ਇੱਕ ਹਸਪਤਾਲ ਨੇ ਆਪਰੇਸ਼ਨ ਲਈ ਔਰਤ ਨੂੰ ਦਿੱਤੀ 6 ਸਾਲ ਬਾਅਦ ਦੀ ਤਾਰੀਕ

ਉਨ੍ਹਾਂ ਦੱਸਿਆ ਕਿ ਏਮਸ ਦੇ ਡਾਕਟਰਾਂ ਨੇ ਕਿਹਾ ਹੈ ਕਿ ਉਹ ਸਫਦਰਜੰਗ, ਆਰਐਮਐਲ ਜਾਂ ਜੀਬੀ ਪੰਤ ਹਸਪਤਾਲ ਵਿਚ ਜਾ ਕੇ ਛੇਤੀ ਆਪਰੇਸ਼ਨ ਲਈ ਸਮਾਂ ਲੈ ਸਕਦੇ ਹਨ। ਜਦੋਂ ਏਮਸ ਦੇ ਡਾਕਟਰਾਂ ਦੇ ਸੁਝਾਅ ਉਤੇ ਨਸਰੀਨ ਦਿੱਲੀ ਸਰਕਾਰ ਦੇ ਜੀਬੀ ਪੰਤ ਹਸਪਤਾਲ ਵਿਚ ਗਈ ਪਰ ਉਥੇ ਵੀ ਉਨ੍ਹਾਂ ਨੂੰ ਇਕ ਸਾਲ ਤੱਕ ਉਡੀਕ ਲਈ ਕਿਹਾ ਗਿਆ।ਇਸ ਤੋਂ ਨਰਾਜ਼ ਹੋ ਕੇ ਵਾਪਸ ਮੇਰਠ ਚਲੀ ਗਈ।

-PTCNews

Related Post