JNU ਦੀ ਵਿਦਿਆਰਥਣ ਨਾਲ ਦਿੱਲੀ ਦੀਆਂ ਸੜਕਾਂ 'ਤੇ ਹੁੰਦਾ ਰਿਹਾ ਜ਼ਬਰ ਜਨਾਹ , ਦੋਸਤ ਦੇ ਜਨਮ ਦਿਨ ਤੋਂ ਆ ਰਹੀ ਸੀ ਵਾਪਸ

By  Shanker Badra August 5th 2019 05:43 PM

JNU ਦੀ ਵਿਦਿਆਰਥਣ ਨਾਲ ਦਿੱਲੀ ਦੀਆਂ ਸੜਕਾਂ 'ਤੇ ਹੁੰਦਾ ਰਿਹਾ ਜ਼ਬਰ ਜਨਾਹ , ਦੋਸਤ ਦੇ ਜਨਮ ਦਿਨ ਤੋਂ ਆ ਰਹੀ ਸੀ ਵਾਪਸ:ਨਵੀਂ ਦਿੱਲੀ : ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹਰ ਰੋਜ਼ ਸਵੇਰੇ ਜਦੋਂ ਸਾਡੀ ਨਜ਼ਰ ਅਖ਼ਬਾਰਾਂ ਦੀਆਂ ਸੁਰਖੀਆਂ ਉਪਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਦੋ-ਚਾਰ ਖ਼ਬਰਾਂ ਬਲਾਤਕਾਰ ਦੀਆਂ ਨਾ ਛਪੀਆਂ ਹੋਣ।ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਦਿੱਲੀ ਤੋਂ ਸਾਹਮਣੇ ਆਈ ਹੈ।

Delhi JNU Girl student With Cab driver Rape JNU ਦੀ ਵਿਦਿਆਰਥਣ ਨਾਲ ਦਿੱਲੀ ਦੀਆਂ ਸੜਕਾਂ 'ਤੇ ਹੁੰਦਾ ਰਿਹਾ ਜ਼ਬਰ ਜਨਾਹ , ਦੋਸਤ ਦੇ ਜਨਮ ਦਿਨ ਤੋਂ ਆ ਰਹੀ ਸੀ ਵਾਪਸ

ਜਵਾਹਰ ਲਾਲ ਨਹਿਰੂ ਯੂਨੀਵਰਿਸਟੀ (JNU) ਦੀ ਵਿਦਿਆਰਥਣ ਨੂੰ ਨਸ਼ੀਲਾ ਪਦਾਰਥ ਖੁਆ ਕੇ ਕੈਬ ਚਾਲਕ ਵੱਲੋਂ ਉਸ ਨਾਲ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦਰਮਿਆਨ ਉਹ ਵਿਦਿਆਰਥਣ ਨੂੰ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਦਿੱਲੀ ਦੀਆਂ ਸੜਕਾਂ 'ਤੇ ਘੁੰਮਾਉਂਦਾ ਰਿਹਾ, ਫਿਰ ਆਈਆਈਟੀ ਨੇੜੇ ਸੁੱਟ ਕੇ ਫ਼ਰਾਰ ਹੋ ਗਿਆ ਹੈ।

Delhi JNU Girl student With Cab driver Rape JNU ਦੀ ਵਿਦਿਆਰਥਣ ਨਾਲ ਦਿੱਲੀ ਦੀਆਂ ਸੜਕਾਂ 'ਤੇ ਹੁੰਦਾ ਰਿਹਾ ਜ਼ਬਰ ਜਨਾਹ , ਦੋਸਤ ਦੇ ਜਨਮ ਦਿਨ ਤੋਂ ਆ ਰਹੀ ਸੀ ਵਾਪਸ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਗ੍ਰਹਿ ਮੰਤਰਾਲੇ ਨੇ ਧਾਰਾ 370 ਨੂੰ ਹਟਾਉਣ ਤੋਂ ਬਾਅਦ ਸਾਰੇ ਸੂਬਿਆਂ ‘ਚ ਸੁਰੱਖਿਆ ਬਲਾਂ ਨੂੰ ਅਲਰਟ ‘ਤੇ ਰੱਖਣ ਦੇ ਦਿੱਤੇ ਹੁਕਮ

ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਮੂਲ ਰੂਪ 'ਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਪੁਲਿਸ ਮੁਤਾਬਿਕ ਲੜਕੀ ਦੋਸਤ ਦੇ ਜਨਮ ਦਿਨ ਦੀ ਪਾਰਟੀ 'ਚ ਸ਼ਾਮਲ ਹੋਣ ਲਈ ਕਨਾਟ ਪੈਲੇਸ ਗਈ ਸੀ। ਰਾਤ ਕਰੀਬ 8 ਵਜੇ ਲੜਕੀ ਨੇ ਮੰਦਰ ਮਾਰਗ ਸਥਿਤ ਇਕ ਮੰਦਰ ਦੇ ਬਾਹਰੋਂ ਜੇਐੱਨਯੂ ਲਈ ਕੈਬ ਲਈ। ਇਸ ਦੌਰਾਨ ਕੈਬ ਚਾਲਕ ਨੇ ਰਸਤੇ 'ਚ ਉਸ ਨੂੰ ਨਸ਼ੀਲਾ ਪਦਾਰਥ ਖੁਆ ਦਿੱਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ।ਇਸ ਤੋਂ ਬਾਅਦ ਚਾਲਕ ਨੇ ਕੈਬ 'ਚ ਹੀ ਕਿਤੇ ਸੁੰਨਸਾਨ ਜਗ੍ਹਾ 'ਤੇ ਉਸ ਨਾਲ ਜ਼ਨਾਹ ਜਨਾਹ ਕੀਤਾ।

-PTCNews

Related Post