ਅਹਿਮ ਖ਼ਬਰ: ਦਿੱਲੀ 'ਚ ਇੱਕ ਹਫ਼ਤੇ ਲਈ ਹੋਰ ਵਧਾਇਆ ਗਿਆ ਲੌਕਡਾਊਨ

By  Jagroop Kaur May 23rd 2021 01:34 PM

ਭਾਵੇਂ ਹੀ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 'ਚ ਘਾਟਾ ਹੁੰਦਾ ਜਾ ਰਿਹਾ ਹੈ , ਪਰ ਅਜੇ ਵੀ ਕੁਝ ਅਜਿਹੇ ਸੂਬੇ ਹਨ ਜਿੰਨਾ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਦਿਨ ਬਦਿਨ ਵੱਧ ਰਹੀ ਹੈ , ਉਹਨਾਂ ਚ ਹੀ ਸ਼ਾਮਿਲ ਹੈ ਦੇਸ਼ ਦੀ ਰਾਜਥਾਨੀ ਦਿੱਲੀ ਜਿਥੇ ਕੋਰੋਨਾ ਮਾਮਲੇ ਵਧਦੇ ਦੇਖ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ’ਚ ਲਾਈ ਗਈ ਤਾਲਾਬੰਦੀ ਦੀ ਮਿਆਦ 31 ਮਈ ਸਵੇਰੇ 5 ਵਜੇ ਤੱਕ ਵਧਾ ਦਿੱਤੀ ਗਈ ਹੈ।delhi lockdown extended: Delhi extends lockdown for one more week till May  24 - The Economic Times

ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਯਾਨੀ ਕਿ ਐਤਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਕੇਸ ਘੱਟਣ ’ਤੇ ਅਸੀਂ ਦਿੱਲੀ ਨੂੰ 31 ਮਈ ਤੋਂ ਬਾਅਦ ਅਨਲਾਕ ਕਰਾਂਗੇ, ਉਦੋਂ ਤੱਕ ਸਾਡੀ ਕੋਰੋਨਾ ਖ਼ਿਲਾਫ਼ ਜੰਗ ਜਾਰੀ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਾਸੀਆਂ ਦੀ ਰਾਏ ਮੁਤਾਬਕ ਹੀ ਤਾਲਾਬੰਦੀ ਨੂੰ ਇਕ ਹਫ਼ਤੇ ਲਈ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈWith over 2.50 lakh new cases, India continues to witness decline in coronavirus cases

ਦੱਸ ਦੇਈਏ ਕਿ ਦਿੱਲੀ ’ਚ 18 ਅਪ੍ਰੈਲ ਤੋਂ ਸ਼ੁਰੂ ਹੋਈ ਤਾਲਾਬੰਦੀ ਭਲਕੇ ਯਾਨੀ ਕਿ 24 ਮਈ ਨੂੰ ਖ਼ਤਮ ਹੋਣ ਵਾਲੀ ਸੀ। ਇਸ ਤੋਂ ਪਹਿਲਾਂ ਕੇਜਰੀਵਾਲ ਨੇ ਇਸ ਨੂੰ ਇਕ ਹਫ਼ਤੇ ਹੋਰ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਹੁਣ ਦਿੱਲੀ ਵਿਚ 31 ਮਈ ਤੱਕ ਤਾਲਾਬੰਦੀ ਜਾਰੀ ਰਹੇਗੀ।

Related Post