ਪੰਜਾਬ ਤੋਂ ਦਿੱਲੀ ਗਈ ਬਰਾਤ ਦਾ ਦਿੱਲੀ ਪੁਲਿਸ ਨੇ ਇੰਝ ਕੀਤਾ ਸਵਾਗਤ, ਦੇਖ ਬਰਾਤੀਆਂ ਦੇ ਉੱਡੇ ਮੂੰਹ

By  Shanker Badra November 21st 2020 06:51 PM

ਪੰਜਾਬ ਤੋਂ ਦਿੱਲੀ ਗਈ ਬਰਾਤ ਦਾ ਦਿੱਲੀ ਪੁਲਿਸ ਨੇ ਇੰਝ ਕੀਤਾ ਸਵਾਗਤ, ਦੇਖ ਬਰਾਤੀਆਂ ਦੇ ਉੱਡੇ ਮੂੰਹ:ਦਿੱਲੀ : ਪੰਜਾਬ ਤੋਂ ਦਿੱਲੀ ਗਈ ਬਰਾਤ ਦਾ ਰਾਜਧਾਨੀ ਵਿੱਚ ਦਿੱਲੀ ਪੁਲਿਸ ਨੇ ਚਲਾਨ ਕੱਟ ਕੇ ਸਵਾਗਤ ਕੀਤਾ ਹੈ। ਦਰਅਸਲ 'ਚ ਲਾੜੇ ਅਤੇ ਬਰਾਤੀਆਂ ਦਾ ਦਿੱਲੀ ਵਿਚ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਉਤੇ 2 ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਬਰਾਤੀ ਅਤੇ ਲਾੜਾ ਚਲਾਨ ਨਾ ਕਰਨ ਲਈ ਤਰਲੇ ਕਰਦਾ ਰਿਹਾ ਪਰ ਦਿੱਲੀ ਪੁਲਿਸ ਨੇ ਚਲਾਨ ਕੱਟ ਕੇ ਹੱਥ 'ਚ ਫ਼ੜਾ ਦਿੱਤਾ ਹੈ।

Delhi police chalaans Baraat from Punjab for not wearing masks ਪੰਜਾਬ ਤੋਂ ਦਿੱਲੀ ਗਈ ਬਰਾਤ ਦਾ ਦਿੱਲੀ ਪੁਲਿਸ ਨੇ ਇੰਝ ਕੀਤਾ ਸਵਾਗਤ, ਦੇਖ ਬਰਾਤੀਆਂ ਦੇ ਉੱਡੇ ਮੂੰਹ

ਡੋਲੀ ਵਾਲੀ ਕਾਰ ਦੇ ਡਰਾਈਵਰ ਨੇ ਦੱਸਿਆ ਕਿ ਪੰਜਾਬ ਤੋਂ 2 ਕਾਰਾਂ ਦਿੱਲੀ ਗਈਆਂ ਸਨ ਪਰ ਦੂਸਰੀ ਕਾਰ ਖਰਾਬ ਹੋਣ ਤੋਂ ਬਾਅਦ ਇਸ ਕਾਰ ਵਿਚ ਕੁਝ ਸਵਾਰੀਆਂ ਬਿਠਾਈਆਂ ਸਨ। ਇਸ ਦੌਰਾਨ ਬਾਰਾਤੀਆਂ ਦੀ ਇਨੋਵਾ ਕਾਰ ਪੰਜਾਬ ਤੋਂ ਦਿੱਲੀ ਪਹੁੰਚੀ ਸੀ। ਬਰਾਤ ਨੇ ਪਾਂਡਵ ਨਗਰ ਜਾਣਾ ਸੀ। ਫਰੰਟ ਸੀਟ 'ਤੇ ਬੈਠੇ ਲਾੜੇ ਕੋਲ ਮਾਸਕ ਨਹੀਂ ਸੀ। ਪਿਛਲੀ ਸੀਟ 'ਤੇ ਵੀ ਤਿੰਨ ਦੀ ਥਾਂ 'ਤੇ ਚਾਰ ਔਰਤਾਂ ਬੈਠੀਆਂ ਸਨ ,ਉਨ੍ਹਾਂ ਨੇ ਵੀ ਮਾਸਕ ਨਹੀਂ ਪਹਿਨੇ ਹੋਏ ਸੀ।

Delhi police chalaans Baraat from Punjab for not wearing masks ਪੰਜਾਬ ਤੋਂ ਦਿੱਲੀ ਗਈ ਬਰਾਤ ਦਾ ਦਿੱਲੀ ਪੁਲਿਸ ਨੇ ਇੰਝ ਕੀਤਾ ਸਵਾਗਤ, ਦੇਖ ਬਰਾਤੀਆਂ ਦੇ ਉੱਡੇ ਮੂੰਹ

ਜਦੋਂ ਗੀਤਾ ਕਲੋਨੀ ਦੇ ਐਸਡੀਐਮ ਦਫਤਰ ਨੇੜੇ ਪੁਲਿਸ ਦੀ ਨਜ਼ਰ ਕਾਰ 'ਤੇ ਪਈ ਤਾਂ ਦਿੱਲੀ ਪੁਲਿਸ ਨੇ ਗੱਡੀ ਨੂੰ ਰੋਕ ਕੇ ਸਮਾਜਿਕ ਦੂਰੀਆਂ ਦੀ ਪਾਲਣਾ ਨਾ ਕਰਨ ਅਤੇ ਮਾਸਕ ਨਾ ਲਗਾਉਣ 'ਤੇ ਦੋ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਹੈ। ਹਾਲਾਂਕਿ ਚਲਾਨ ਦੌਰਾਨ ਲਾੜਾ ਅਤੇ ਬਰਾਤੀ ਦਿੱਲੀ ਪੁਲਿਸ ਦੀਆਂ ਮਿਨਤਾਂ -ਤਰਲੇ ਕਰਦੇ ਰਹੇ ਤੇ ਚਲਾਨ ਕੱਟਣ ਤੋਂ ਬਾਅਦ ਲਾੜੇ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ।

Delhi police chalaans Baraat from Punjab for not wearing masks ਪੰਜਾਬ ਤੋਂ ਦਿੱਲੀ ਗਈ ਬਰਾਤ ਦਾ ਦਿੱਲੀ ਪੁਲਿਸ ਨੇ ਇੰਝ ਕੀਤਾ ਸਵਾਗਤ, ਦੇਖ ਬਰਾਤੀਆਂ ਦੇ ਉੱਡੇ ਮੂੰਹ

ਦੱਸ ਦਈਏ ਕਿ ਦਿੱਲੀ ਵਿੱਚ ਕੋਰੋਨਾ ਦੇ ਕੇਸ ਵੱਧਣ ਤੋਂ ਬਾਅਦ ਦਿੱਲੀ ਸਰਕਾਰ ਨੇ ਪਿਛਲੇ ਦਿਨੀਂ ਮਾਸਕ ਨਾ ਲਗਾਉਣ ਲਈ ਦੋ ਹਜ਼ਾਰ ਰੁਪਏ ਦਾ ਚਲਾਨ ਕਰ ਦਿੱਤਾ ਹੈ ,ਜਦਕਿ ਇਸ ਤੋਂ ਪਹਿਲਾਂ ਚਲਾਨ ਪੰਜ ਸੌ ਰੁਪਏ ਦਾ ਸੀ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਠੱਲ ਪਾਉਣ ਲਈ ਦਿੱਲੀ ਸਰਕਾਰ ਨੇ ਇਹ ਸਖ਼ਤ ਕਦਮ ਚੁੱਕੇ ਹਨ।

-PTCNews

Related Post