ਦਿੱਲੀ ਵਾਸੀਆਂ ਲਈ ਵੱਡੀ ਖ਼ਬਰ, ਨਵੇਂ ਸਾਲ 'ਚ ਹੋਰ ਜ਼ਹਿਰੀਲੀ ਹੋ ਸਕਦੀ ਹੈ ਹਵਾ !!

By  Jashan A December 31st 2018 09:04 PM -- Updated: December 31st 2018 09:20 PM

ਦਿੱਲੀ ਵਾਸੀਆਂ ਲਈ ਵੱਡੀ ਖ਼ਬਰ, ਨਵੇਂ ਸਾਲ 'ਚ ਹੋਰ ਜ਼ਹਿਰੀਲੀ ਹੋ ਸਕਦੀ ਹੈ ਹਵਾ !!,,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ 'ਚ ਆਬੋ ਹਵਾ ਦਿਨ ਬ ਦਿਨ ਖਰਾਬ ਹੁੰਦੀ ਜਾ ਰਹੀ ਹੈ। ਜਿਸ ਦੌਰਾਨ ਸਥਾਨਕ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ।ਨਵੇਂ ਸਾਲ ਦੇ ਆਗਾਜ਼ ਤੋਂ ਇਕ ਦਿਨ ਪਹਿਲਾਂ ਦਿੱਲੀ 'ਚ ਪ੍ਰਦੂਸ਼ਣ ਪੱਧਰ 'ਗੰਭੀਰ' ਸ਼੍ਰੇਣੀ ਵਿਚ ਦਰਜ ਕੀਤਾ ਗਿਆ।

delhi ਦਿੱਲੀ ਵਾਸੀਆਂ ਲਈ ਵੱਡੀ ਖ਼ਬਰ, ਨਵੇਂ ਸਾਲ 'ਚ ਹੋਰ ਜ਼ਹਿਰੀਲੀ ਹੋ ਸਕਦੀ
ਹੈ ਹਵਾ !!

ਲੋਕਾਂ ਨੂੰ ਕਿਹਾ ਗਿਆ ਹੈ ਕਿ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਵਿਚ ਇਜ਼ਾਫੇ ਅਤੇ ਪਟਾਕੇ ਚਲਾਉਣ ਨਾਲ ਸਥਿਤੀ ਖਰਾਬ ਹੋ ਸਕਦੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਮੁਤਾਬਕ ਰਾਜਧਾਨੀ 'ਚ ਏਅਰ ਕੁਆਲਿਟੀ ਲੈਵਲ (ਏ. ਕਿਊ. ਆਈ.) 417 ਦਰਜ ਕੀਤਾ ਗਿਆ, ਜੋ ਕਿ ਗੰਭੀਰ ਸ਼੍ਰੇਣੀ ਵਿਚ ਆਉਂਦਾ ਹੈ।

delhi ਦਿੱਲੀ ਵਾਸੀਆਂ ਲਈ ਵੱਡੀ ਖ਼ਬਰ, ਨਵੇਂ ਸਾਲ 'ਚ ਹੋਰ ਜ਼ਹਿਰੀਲੀ ਹੋ ਸਕਦੀ
ਹੈ ਹਵਾ !!

ਐੱਨ. ਸੀ. ਆਰ. ਵਿਚ ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਨੋਇਡਾ ਵਿਚ ਹਵਾ ਦੀ ਗੁਣਵੱਤਾ ਗੰਭੀਰ ਰਹੀ, ਜਦਕਿ ਫਰੀਦਾਬਾਦ 'ਚ ਬਹੁਤ ਖਰਾਬ ਸ਼੍ਰੇਣੀ 'ਚ ਦਰਜ ਕੀਤਾ ਗਿਆ।ਦਿਨ ਬ ਦਿਨ ਖ਼ਰਾਬ ਹੋ ਰਹੀ ਆਬੋ ਹਵਾ ਕਾਰਨ ਸਥਾਨਕ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਸਥਾਨਕ ਹਸਪਤਾਲਾਂ 'ਚ ਮਰੀਜ਼ਾਂ ਦੀ ਗਿਣਤੀ 'ਚ ਕਾਫੀ ਵਾਧਾ ਹੋ ਰਿਹਾ ਹੈ।

-PTC News

Related Post