ਮਹਿਜ਼ 10 ਰੁਪਏ ਦੇ ਇਸ ਫਿਲਟਰ ਨਾਲ ਪਾਓ ਖ਼ਤਰਨਾਕ ਪ੍ਰਦੂਸ਼ਣ ਤੋਂ ਨਿਜਾਤ

By  Joshi November 12th 2018 06:06 PM

ਮਹਿਜ਼ 10 ਰੁਪਏ ਦੇ ਇਸ ਫਿਲਟਰ ਨਾਲ ਪਾਓ ਖ਼ਤਰਨਾਕ ਪ੍ਰਦੂਸ਼ਣ ਤੋਂ ਨਿਜਾਤ,ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦਾ ਕਹਿਰ ਦਿਨ ਬ ਦਿਨ ਵਧਦਾ ਜਾ ਰਿਹਾ ਹੈ, ਜਿਸ ਦੌਰਾਨ ਹੁਣ ਲੋਕਾਂ ਨੂੰ ਸਾਹ ਲੈਣ ਵਿੱਚ ਵੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿਨ ਬ ਦਿਨ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਦੀਵਾਲੀ ਤੋਂ ਬਾਅਦ ਇਹ ਕਹਿਰ ਹੋਰ ਵੀ ਜ਼ਿਆਦਾ ਵੱਧ ਗਿਆ, ਜਿਸ ਦੌਰਾਨ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਹੋਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦੈ।

ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੇ ਰੋਹਿਣੀ ਵਿੱਚ ਰਹਿਣ ਵਾਲੀ ਅਸਥਮਾ ਦੀ ਮਰੀਜ਼ ਲਾਵਾਂਸ਼ੀ ਜੈਨ ਨੂੰ ਇਸ ਦਾ ਕੋਈ ਫ਼ਰਕ ਨਹੀਂ ਪੈਂਦਾ।ਪ੍ਰਦੂਸ਼ਣ ਤੋ ਬਚਣ ਲਾਵਾਂਸ਼ੀ ਕੋਲ ਅਜਿਹੀ ਤਕਨੀਕ ਹੈ ਕਿ ਜਿਸ ਨਾਲ ਉਹ ਪ੍ਰਦੂਸ਼ਿਤ ਹਵਾ ਵਿੱਚ ਵੀ ਸਾਹ ਲੈ ਸਕਦੀ ਹੈ। ਸੂਤਰਾਂ ਅਨੁਸਾਰ ਇਹ ਮਹਿਲਾ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਕ ਵਿੱਚ ਪਤਲਾ ਜਿਹਾ ਫ਼ਿਲਟਰ ਲਗਾਉਂਦੀ ਹੈ, ਜਿਸ ਨਾਲ ਖ਼ਤਰਨਾਕ ਪ੍ਰਦੂਸ਼ਣ ਦਾ ਉਸ 'ਤੇ ਕੋਈ ਅਸਰ ਨਹੀਂ ਹੁੰਦਾ ਇਸ ਉਤਪਾਦ ਦਾ ਨਾਂ ਹੈ ਨੋਸੋਫਿਲਟਰ ਹੈ।

ਹੋਰ ਪੜ੍ਹੋ: ਨਾਭਾ ਵਿਖੇ ਅਧਿਆਪਕਾਂ ਵੱਲੋਂ ਰੋਸ ਮੁਜ਼ਾਹਰਾ, ਧਰਮਸੋਤ ਦੀ ਰਿਹਾਇਸ ਘੇਰਨ ਗਏ ਅਧਿਆਪਕਾਂ ਨਾਲ ਪ੍ਰਸ਼ਾਸ਼ਨ ਨੇ ਕੀਤੀ ਧੱਕਾ ਮੁੱਕੀ

ਇਹ ਦਿੱਲੀ ਵਿਚ ਨੈਨੋ ਕਲੀਨ ਗਲੋਬਲ ਦੇ ਨਾਂਅ 'ਤੇ ਆਧਾਰਿਤ ਇਕ ਸ਼ੁਰੂਆਤੀ ਕੰਪਨੀ ਦੁਆਰਾ ਬਣਾਇਆ ਗਿਆ ਹੈ।ਕੰਪਨੀ ਨੇ ਇਸ ਉਤਪਾਦ ਨੂੰ ਆਈਆਈਟੀ ਦਿੱਲੀ ਦੇ ਖੋਜਕਾਰਾਂ ਨਾਲ ਮਿਲ ਕੇ ਬਣਾਇਆ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਸਿਰਫ 10 ਰੁਪਏ ਹੈ।ਜਿਸ ਨਾਲ ਸਾਨੂੰ ਪ੍ਰਦੂਸ਼ਣ ਤੋਂ ਕਾਫੀ ਰਾਹਤ ਮਿਲਦੀ ਹੈ।

—PTC News

Related Post