ਪੰਜਾਬ ਦੇ ਲੋਕਾਂ ਲਈ ਵੱਡੀ ਖ਼ਬਰ, ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਅੱਜ ਦੇ ਰੇਟ

By  Jashan A December 4th 2018 04:53 PM -- Updated: December 4th 2018 04:56 PM

ਪੰਜਾਬ ਦੇ ਲੋਕਾਂ ਲਈ ਵੱਡੀ ਖ਼ਬਰ, ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਅੱਜ ਦੇ ਰੇਟ ,ਨਵੀਂ ਦਿੱਲੀ: ਇੰਟਰਨੈਸ਼ਨਲ ਮਾਰਕੀਟ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦਾ ਅਸਰ ਘਰੇਲੂ ਬਾਜ਼ਾਰ 'ਚ ਬਣਿਆ ਹੋਇਆ ਹੈ।ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 21 ਪੈਸੇ ਅਤੇ ਡੀਜ਼ਲ 'ਚ 29 ਪੈਸੇ ਦੀ ਕਮੀ ਦਰਜ ਕੀਤੀ ਗਈ।

petrol price ਪੰਜਾਬ ਦੇ ਲੋਕਾਂ ਦੀ ਵੱਡੀ ਖ਼ਬਰ, ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਅੱਜ ਦੇ ਰੇਟ

ਇਸ ਕਟੌਤੀ ਤੋਂ ਬਾਅਦ ਪੈਟਰੋਲ 71.72 ਅਤੇ ਡੀਜ਼ਲ 66.39 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਆ ਗਿਆ। ਉਥੇ ਹੀ ਕੋਲਕਾਤਾ 'ਚ ਨੂੰ ਪੈਟਰੋਲ ਦੀ ਕੀਮਤ 73.75 ਰੁਪਏ ਲੀਟਰ ਹੋ ਗਈ, ਮੁੰਬਈ 'ਚ ਪੈਟਰੋਲ ਦੀ ਕੀਮਤ 77.29 ਰੁਪਏ ਲੀਟਰ ਦਰਜ ਕੀਤੀ ਗਈ ਹੈ। ਪਿਛਲੇ ਕੁੱਝ ਮਹੀਨਿਆਂ ਉੱਤੇ ਗੌਰ ਕਰੀਏ ਤਾਂ ਅੱਜ ਪੈਟਰੋਲ ਦੀਆਂ ਕੀਮਤਾਂ ਪਿਛਲੇ 9 ਮਹੀਨੇ 'ਚ ਸਭ ਤੋਂ ਘੱਟ ਹਨ।

petrol price ਪੰਜਾਬ ਦੇ ਲੋਕਾਂ ਦੀ ਵੱਡੀ ਖ਼ਬਰ, ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਅੱਜ ਦੇ ਰੇਟ

ਇਸ ਤੋਂ ਪਹਿਲਾਂ ਦਿੱਲੀ 'ਚ 2 ਮਾਰਚ 2018 ਨੂੰ ਪੈਟਰੋਲ 71.75 ਰੁਪਏ ਪ੍ਰਤੀ ਲੀਟਰ ਦੇ ਪੱਧਰ 'ਤੇ ਸੀ। ਇਸ ਤਰ੍ਹਾਂ ਕਰੀਬ 9 ਮਹੀਨੇ ਬਾਅਦ ਪੈਟਰੋਲ ਦੀ ਕੀਮਤ ਇਸ ਪੱਧਰ 'ਤੇ ਆਇਆ ਹੈ। 2 ਮਾਰਚ 2018 ਨੂੰ ਮੁੰਬਈ 'ਚ ਪੈਟਰੋਲ 79.63 ਰੁਪਏ ਪ੍ਰਤੀ ਲੀਟਰ ਸੀ।

petrol price ਪੰਜਾਬ ਦੇ ਲੋਕਾਂ ਦੀ ਵੱਡੀ ਖ਼ਬਰ, ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਅੱਜ ਦੇ ਰੇਟ

ਉਥੇ ਹੀ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ 'ਚ ਵੀ ਤੇਲ ਦੀਆਂ ਕੀਮਤਾਂ 'ਚ ਕਮੀ ਦਰਜ ਕੀਤੀ ਗਈ ਹੈ। ਪੰਜਾਬ ਦੇ ਵੱਡੇ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ।

-PTC News

Related Post