ਦਿੱਲੀ 'ਚ ਸਕੂਲਾਂ ਦੀਆਂ ਵਧੀਆਂ ਛੁੱਟੀਆਂ, ਵਿਦਿਆਰਥੀਆਂ ਦੇ ਖਿੜੇ ਚਿਹਰੇ

By  Jashan A June 30th 2019 04:40 PM

ਦਿੱਲੀ 'ਚ ਸਕੂਲਾਂ ਦੀਆਂ ਵਧੀਆਂ ਛੁੱਟੀਆਂ, ਵਿਦਿਆਰਥੀਆਂ ਦੇ ਖਿੜੇ ਚਿਹਰੇ,ਨਵੀਂ ਦਿੱਲੀ: ਦਿੱਲੀ ਵਿਚ ਗਰਮ ਮੌਸਮ ਨੂੰ ਦੇਖਦੇ ਹੋਏ ਦਿੱਲੀ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੀ 8ਵੀਂ ਜਮਾਤ ਤਕ ਦੇ ਵਿਦਿਆਰਥੀਆਂ ਦੀ ਗਰਮੀ ਦੀਆਂ ਛੁੱਟੀਆਂ ਇਕ ਹਫਤੇ ਲਈ ਵਧਾ ਦਿੱਤੀਆਂ ਗਈਆਂ ਹਨ।

ਇਸ ਦੀ ਜਾਣਕਾਰੀ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਦਿੱਤੀ। ਉਹਨਾਂ ਵੀਟ ਕਰ ਕੇ ਕਿਹਾ, ''ਦਿੱਲੀ ਵਿਚ ਗਰਮ ਮੌਸਮ ਨੂੰ ਦੇਖਦੇ ਹੋਏ ਸਕੂਲਾਂ ਵਿਚ 8ਵੀਂ ਜਮਾਤ ਤਕ ਲਈ ਗਰਮੀਆਂ ਦੀਆਂ ਛੁੱਟੀਆਂ ਇਕ ਹਫਤੇ ਲਈ ਵਧਾ ਦਿੱਤੀਆਂ ਗਈਆਂ ਹਨ।

ਹੋਰ ਪੜ੍ਹੋ: ਵਿਦੇਸ਼ਾਂ ‘ਚ ਪੰਜਾਬਣਾਂ ਦੀ ਬੱਲੇ-ਬੱਲੇ, ਵੱਡੀਆਂ ਉਪਲਬਧੀਆਂ ਹਾਸਲ ਕਰ ਵਧਾਇਆ ਪੰਜਾਬੀਆਂ ਦਾ ਮਾਣ

''ਸਿਸੋਦੀਆ ਨੇ ਕਿਹਾ ਕਿ 8ਵੀਂ ਜਮਾਤ ਤਕ ਦੇ ਬੱਚਿਆਂ ਦੇ ਸਕੂਲ ਹੁਣ 8 ਜੁਲਾਈ ਨੂੰ ਖੁੱਲ੍ਹਣਗੇ। ਬਾਕੀ ਜਮਾਤਾਂ ਲਈ ਸਕੂਲ ਆਪਣੇ ਪਹਿਲਾਂ ਤੈਅ ਪ੍ਰੋਗਰਾਮ ਮੁਤਾਬਕ ਖੁੱਲ੍ਹਣਗੇ।

-PTC News

Related Post