ਦਿੱਲੀ ਦੇ ਇਸ ਸ਼ੈਲਟਰ ਹੋਮ ’ਚ ਲੜਕੀਆਂ ਨਾਲ ਕੀਤਾ ਜਾਂਦਾ ਹੈ ਇਹ ਘਿਨੌਣਾ ਕੰਮ, ਜਾਣੋ ਪੂਰਾ ਮਾਮਲਾ

By  Jashan A December 30th 2018 01:04 PM

ਦਿੱਲੀ ਦੇ ਇਸ ਸ਼ੈਲਟਰ ਹੋਮ ’ਚ ਲੜਕੀਆਂ ਨਾਲ ਕੀਤਾ ਜਾਂਦਾ ਹੈ ਇਹ ਘਿਨੌਣਾ ਕੰਮ, ਜਾਣੋ ਪੂਰਾ ਮਾਮਲਾ,ਨਵੀਂ ਦਿੱਲੀ: ਦਿੱਲੀ ਦੇ ਦੁਆਰਕਾ 'ਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਸ਼ੈਲਟਰ ਹੋਮ ਦੀਆਂ ਲੜਕੀਆਂ ਨੇ ਮਹਿਲਾ ਕਮਿਸ਼ਨ ਸਾਹਮਣੇ ਸਨਸਨੀਖੇਜ਼ ਦੋਸ਼ ਲਾਇਆ ਹੈ ਕਿ ਇਥੋਂ ਦਾ ਸਟਾਫ ਉਨ੍ਹਾਂ ਦੇ ਪ੍ਰਾਈਵੇਟ ਪਾਰਟ 'ਚ ਮਿਰਚੀ ਪਾਊਡਰ ਪਾਉਂਦਾ ਹੈ।

delhi ਦਿੱਲੀ ਦੇ ਇਸ ਸ਼ੈਲਟਰ ਹੋਮ ’ਚ ਲੜਕੀਆਂ ਨਾਲ ਕੀਤਾ ਜਾਂਦਾ ਹੈ ਇਹ ਘਿਨੌਣਾ ਕੰਮ, ਜਾਣੋ ਪੂਰਾ ਮਾਮਲਾ

ਲੜਕੀਆਂ ਨੇ ਦੱਸਿਆ ਕਿ ਸਟਾਫ ਉਹਨਾਂ ਨਾਲ ਧੱਕੇਸ਼ਾਹੀ ਕਰਦਾ ਹੈ। ਹੁਣ ਤੱਕ ਦੀ ਮਿਲੀ ਜਾਣਕਾਰੀ ਮੁਤਾਬਕ ਸ਼ੈਲਟਰ ਹੋਮ ਵਿਚ 6 ਤੋਂ 15 ਸਾਲ ਉਮਰ ਦੀਆਂ ਕੁੜੀਆਂ ਰਹਿੰਦੀਆਂ ਹਨ।

delhi ਦਿੱਲੀ ਦੇ ਇਸ ਸ਼ੈਲਟਰ ਹੋਮ ’ਚ ਲੜਕੀਆਂ ਨਾਲ ਕੀਤਾ ਜਾਂਦਾ ਹੈ ਇਹ ਘਿਨੌਣਾ ਕੰਮ, ਜਾਣੋ ਪੂਰਾ ਮਾਮਲਾ

ਜਦੋ ਇਸ ਘਟਨਾ ਬਾਰੇ ਮਹਿਲਾ ਕਮਿਸ਼ਨ ਨੂੰ ਪਤਾ ਚੱਲਿਆ ਤਾਂ ਉਹ ਤੁਰੰਤ ਸ਼ੈਲਟਰ ਹੋਮ ਪਹੁੰਚੇ ਅਤੇ ਉਹਨਾਂ ਨੇ ਲੜਕੀਆਂ ਦੇ ਬਿਆਨ ਲੈਂਦੇ ਹੋਏ ਤੁਰੰਤ ਪੁਲਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ।

delhi ਦਿੱਲੀ ਦੇ ਇਸ ਸ਼ੈਲਟਰ ਹੋਮ ’ਚ ਲੜਕੀਆਂ ਨਾਲ ਕੀਤਾ ਜਾਂਦਾ ਹੈ ਇਹ ਘਿਨੌਣਾ ਕੰਮ, ਜਾਣੋ ਪੂਰਾ ਮਾਮਲਾ

ਪੁਲਸ ਨੇ ਸ਼ੈਲਟਰ ਹੋਮ ਦੇ ਸਟਾਫ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਕੁੜੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਸ਼ੈਲਟਰ ਹੋਮ ਵਿਚ ਸਭ ਘਰੇਲੂ ਕੰਮ ਕਰਵਾਏ ਜਾਂਦੇ ਹਨ। ਸਟਾਫ ਮੈਂਬਰਾਂ ਦੀ ਗਿਣਤੀ ਘੱਟ ਹੈ, ਇਸ ਲਈ ਵੱਡੀਆਂ ਕੁੜੀਆਂ ਹੀ ਛੋਟੀਆਂ ਕੁੜੀਆਂ ਦੀ ਸੰਭਾਲ ਕਰਦੀਆਂ ਹਨ। ਪੁਲਿਸ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News

Related Post