ਪ੍ਰਕਾਸ਼ ਪੁਰਬ ਮੌਕੇ ਦਿੱਲੀ 'ਚ ਸਿੱਖ ਨੌਜਵਾਨਾਂ ਨੇ ਕੀਤੀ ਅਨੋਖੀ ਮਿਸਾਲ ਪੇਸ਼, ਲਗਾਇਆ ਇਸ ਚੀਜ਼ ਦਾ ਲੰਗਰ

By  Jashan A November 23rd 2018 11:24 AM

ਪ੍ਰਕਾਸ਼ ਪੁਰਬ ਮੌਕੇ ਦਿੱਲੀ 'ਚ ਸਿੱਖ ਨੌਜਵਾਨਾਂ ਨੇ ਕੀਤੀ ਅਨੋਖੀ ਮਿਸਾਲ ਪੇਸ਼, ਲਗਾਇਆ ਇਸ ਚੀਜ਼ ਦਾ ਲੰਗਰ,ਦਿੱਲੀ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਗੁਰਪੁਰਬਾਂ ਤੇ ਨਗਰ ਕੀਰਤਨਾਂ 'ਚ ਕਈ ਤਰ੍ਹਾਂ ਦੇ ਲੰਗਰ ਲੱਗਦੇ ਹਨ। ਪਰ ਦਿੱਲੀ 'ਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਨੋਖਾ ਲੰਗਰ ਲਗਾਇਆ ਗਿਆ।

sri guru nanak dev jiਦਿੱਲੀ 'ਚ ਸਿੱਖ ਨੌਜਵਾਨਾਂ ਨੇ ਸ੍ਰੀ ਸ਼ੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਦਸਤਾਰਾਂ ਦਾ ਲੰਗਰ ਲਗਾਇਆ ਹੈ। ਗੁਰਦੁਆਰਾ ਸੀਸਗੰਜ ਸਾਹਿਬ ਵਲੋਂ ਗੁਰਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਲੱਗਾ ਦਸਤਾਰਾਂ ਦਾ ਲੰਗਰ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।

sikhਇਸ ਦੌਰਾਨ ਕੀ ਸਿੱਖ ਤੇ ਕੀ ਹਿੰਦੂ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੇ ਸਿਰਾਂ 'ਤੇ ਦਸਤਾਰਾਂ ਸਜਵਾਈਆਂ।ਦੱਸ ਦੇਈਏ ਕਿ ਗੁਰੂ ਨਾਨਕ ਦੇਵ ਜਾ ਦਾ 549ਵਾਂ ਪ੍ਰਕਾਸ਼ ਪੁਰਬ ਸੰਗਤਾਂ ਬਹੁਤ ਹੀ ਧੂਮਧਾਮ ਨਾਲ ਮਨਾ ਰਹੀਆਂ ਹਨ। ਸਿੱਖ ਭਾਈਚਾਰੇ 'ਚ ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਸੰਗਤਾਂ ਵੱਲੋਂ ਸਵੇਰ ਤੋਂ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਲੋ ਗੁਰੂ ਘਰਾਂ 'ਚ ਪਹੁੰਚ ਰਹੀਆਂ ਹਨ।

—PTC News

Related Post