ਦਿੱਲੀ 'ਚ ਪਿਆਜ਼ ਤੋਂ ਬਾਅਦ ਵਧੀਆਂ ਟਮਾਟਰ ਦੀਆਂ ਕੀਮਤਾਂ, ਲੋਕ ਹੋਏ ਪ੍ਰੇਸ਼ਾਨ

By  Jashan A October 9th 2019 09:44 PM

ਦਿੱਲੀ 'ਚ ਪਿਆਜ਼ ਤੋਂ ਬਾਅਦ ਵਧੀਆਂ ਟਮਾਟਰ ਦੀਆਂ ਕੀਮਤਾਂ, ਲੋਕ ਹੋਏ ਪ੍ਰੇਸ਼ਾਨ,ਨਵੀਂ ਦਿੱਲੀ: ਆਏ ਦਿਨ ਸਬਜ਼ੀਆਂ ਦੇ ਵੱਧ ਰਹੇ ਰੇਟਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਿਆਜ਼ ਤੋਂ ਬਾਅਦ ਹੁਣ ਟਮਾਟਰ ਦੇ ਰੇਟਾਂ 'ਚ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ।

Tomato Price Hike ਜਿਸ ਦੌਰਾਨ ਟਮਾਟਰ ਦੀ ਕੀਮਤ 80 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਹੈ।ਦਿੱਲੀ ਵਿਚ ਪਿਆਜ਼ ਹੁਣ 60 ਰੁਪਏ ਪ੍ਰਤੀ ਕਿਲੋ ਹੈ। ਕਾਰੋਬਾਰੀਆਂ ਮੁਤਾਬਕ ਪਿਛਲੇ ਕੁਝ ਦਿਨਾਂ 'ਚ ਟਮਾਟਰ ਮਹਿੰਗਾ ਹੋ ਗਿਆ ਹੈ, ਕਿਉਂਕਿ ਇਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ।

ਹੋਰ ਪੜ੍ਹੋ:ਇੱਕ ਵਾਰ ਫਿਰ ਮਹਿੰਗਾ ਹੋਇਆ ਪੈਟਰੋਲ, ਜਾਣੋ ਅੱਜ ਦੇ ਰੇਟ

ਆਜ਼ਾਦਪੁਰ ਮੰਡੀ ਦੇ ਇਕ ਥੋਕ ਵਪਾਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ 'ਚ ਟਮਾਟਰ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਉਛਾਲ ਆਇਆ ਹੈ, ਕਿਉਂਕਿ ਮੁੱਖ ਉਤਪਾਦਕ ਸੂਬਿਆਂ 'ਚ ਹੜ੍ਹ ਅਤੇ ਭਾਰੀ ਬਾਰਿਸ਼ ਕਾਰਨ ਸਪਲਾਈ ਪ੍ਰਭਾਵਿਤ ਹੋਈ ਹੈ।

Tomato Price Hikeਸਰਕਾਰੀ ਅੰਕੜਿਆਂ ਮੁਤਾਬਕ ਬੁੱਧਵਾਰ ਨੂੰ ਟਮਾਟਰ ਦਾ ਭਾਅ ਕੋਲਕਾਤਾ 'ਚ 60 ਰੁਪਏ ਪ੍ਰਤੀ ਕਿਲੋ, ਮੁੰਬਈ 'ਚ 54 ਅਤੇ ਚੇਨਈ 'ਚ 40 ਰੁਪਏ ਕਿਲੋ ਸੀ।

-PTC News

Related Post