ਜਾਣੋ ਕੀ ਕਹਿਣਾ ਹੈ ਕੋਹਲੀ-ਰੋਹਿਤ ਬਾਰੇ ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੇਸਨ ਦਾ, ਪੜ੍ਹੋ ਪੂਰੀ ਖ਼ਬਰ

By  Jashan A November 15th 2018 06:17 PM -- Updated: November 15th 2018 06:18 PM

ਜਾਣੋ ਕੀ ਕਹਿਣਾ ਹੈ ਕੋਹਲੀ-ਰੋਹਿਤ ਬਾਰੇ ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੇਸਨ ਦਾ, ਪੜ੍ਹੋ ਪੂਰੀ ਖ਼ਬਰ,ਨਵੀਂ ਦਿੱਲੀ: ਭਾਰਤ ਅਤੇ ਨਿਊਜੀਲੈਂਡ ਦੇ ਵਿਚਕਾਰ ਜਨਵਰੀ 'ਚ ਹੋਣ ਵਾਲੀ ਵਨਡੇ ਅਤੇ ਟੀ20 ਸੀਰੀਜ਼ ਤੋਂ ਪਹਿਲਾਂ ਕੀਵੀ ਟੀਮ ਦੇ ਸਾਬਕਾ ਕੋਚ ਮਾਇਕ ਹੇਸਨ ਨੇ ਕਿਹਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸ਼ੁਰੁਆਤੀ 10-15 ਗੇਂਦਾਂ ਵਿੱਚ ਆਊਟ ਕਰਨਾ ਕੀਵੀ ਟੀਮ ਲਈ ਬਹੁਤ ਜਰੂਰੀ ਹੋਵੇਗਾ। ਹੇਸਨ ਨੇ ਇਸ ਦੇ ਨਾਲ ਹੀ ਨਿਊਜੀਲੈਂਡ ਭਾਰਤੀ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਨੂੰ ਲੈ ਕੇ ਚਿੰਤਾ ਜਤਾ ਰਿਹਾ ਹੈ।

ਹੇਸਨ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਇਸ ਖਿਡਾਰੀ ਨੂੰ ਲੈ ਕੇ ਵੀ ਪਲਾਨ ਬਣਾਉਣਾ ਹੋਵੇਗਾ।ਹੇਸਨ ਦਾ ਕਹਿਣਾ ਹੈ ਕਿ ਇਹ ਦੋ ਖਿਡਾਰੀ ਭਾਰਤ ਲਈ ਕਾਫ਼ੀ ਅਹਿਮ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਨੂੰ ਸ਼ੁਰੁਆਤੀ 10 - 15 ਗੇਂਦਾਂ ਤੱਕ ਪਾਰੀ ਨੂੰ ਅੱਗੇ ਵਧਾਉਣ ਲਈ ਥੋੜ੍ਹਾ ਰਿਸਕ ਲੈਣਾ ਪਿਆ ਤਾਂ ਨਿਊਜ਼ੀਲੈਂਡ ਟੀਮ ਨੂੰ ਕੁੱਝ ਮੌਕੇ ਮਿਲ ਸਕਦੇ ਹਨ।

ਹੋਰ ਪੜ੍ਹੋ:ਇਸ ਭਾਰਤੀ ਟੀਮ ਦੇ ਸਟਾਰ ਤੇਜ਼ ਗੇਂਦਬਾਜ਼ ਦੀ ਪਤਨੀ ਹੈ ਉਸਦਾ ਬਚਪਨ ਦਾ ਪਿਆਰ!

ਰੋਹਿਤ ਦੇ ਬਾਰੇ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਕਾਫ਼ੀ ਸਮੇਂ ਤੋਂ ਸ਼ਾਨਦਾਰ ਫ਼ਾਰਮ ਵਿੱਚ ਹੈ। ਜਿਸ ਦੌਰਾਨ ਉਹ ਮੈਦਾਨ ਵਿੱਚ ਵਿਰੋਧੀਆਂ ਨੂੰ ਜੰਮ ਕੇ ਪਟਕਣੀ ਦਿੰਦੇ ਹਨ। ਨਿਊਜੀਲੈਂਡ ਦੀ ਟੀਮ ਦੇ ਇਕੱਤਰਤਾ ਦੇ ਬਾਰੇ ਗੱਲ ਕਰਦੇ ਹੋਏ ਸਾਬਕਾ ਕੋਚ ਨੇ ਕਿਹਾ ਕਿ ਟੀਮ ਨੂੰ ਕਾਫੀ ਕੰਮ ਕਰਨ ਦੀ ਜ਼ਰੂਰਤ ਹੈ। ਆਲਰਾਉਂਡਰਸ ਤੋਂ ਲੈ ਕੇ ਗੇਂਦਬਾਜਾਂ ਤੱਕ , ਸਾਨੂੰ ਟੀਮ ਸੈੱਟ ਕਰਨ ਦੀ ਜਰੂਰਤ ਹੈ।

—PTC News

Related Post