ਕ੍ਰਿਕਟ ਸਿਤਾਰਿਆਂ ਨੇ ਦਿੱਲੀ ਹਿੰਸਾ 'ਤੇ ਜਤਾਇਆ ਦੁੱਖ, ਭੱਜੀ ਨੇ ਕਿਹਾ- 'ਆਪਣਿਆਂ ਨੂੰ ਕਿਉਂ ਮਾਰ ਰਹੇ ਹੋ'

By  Jashan A February 26th 2020 06:09 PM

ਨਵੀਂ ਦਿੱਲੀ: ਪਿਛਲੇ 3 ਦਿਨਾਂ ਤੋਂ ਦਿੱਲੀ ਦੇ ਉੱਤਰੀ-ਪੂਰਬੀ ਇਲਾਕੇ 'ਚ ਭੜਕੀ ਹਿੰਸਾ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਹਾਦਸੇ ਦੀਆਂ ਖੌਫਨਾਕ ਤਸਵੀਰਾਂ ਸਭ ਨੂੰ ਦਹਿਲਾ ਰਹੀਆਂ ਹਨ। ਜਿਸ ਦੌਰਾਨ ਕ੍ਰਿਕਟ ਸਿਤਾਰਿਆਂ 'ਚ ਦੁੱਖ ਪਾਇਆ ਜਾ ਰਿਹਾ ਹੈ। ਭਾਰਤ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ, ਵਰਿੰਦਰ ਸਹਿਵਾਗ ਅਤੇ ਮੁਹੰਮਦ ਕੈਫ ਅਤੇ ਹਰਭਜਨ ਸਿੰਘ ਨੇ ਟਵੀਟ ਕੀਤਾ ਹੈ।

https://twitter.com/harbhajan_singh/status/1232186430740238336?s=20

ਇਨ੍ਹਾਂ ਕ੍ਰਿਕਟਰਾਂ ਦਾ ਕਹਿਣਾ ਹੈ ਕਿ ਦੇਸ਼ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦਾ ਹੋਣਾ ਦਿਲ ਟੁੱਟਣ ਵਾਲੀ ਗੱਲ ਹੈ ਅਤੇ ਅਜਿਹੇ ਮੌਕੇ 'ਤੇ ਲੋਕਾਂ ਨੂੰ ਸ਼ਾਂਤੀ ਅਤੇ ਏਕਤਾ ਬਣਾਏ ਰੱਖ਼ਣੀ ਚਾਹੀਦੀ ਹੈ। ਇਸ 'ਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਟਵੀਟ ਕਰਦੇ ਹੋਏ ਲਿਖਿਆ - "ਆਪਣੇ ਹੀ ਆਪਣਿਆਂ ਨੂੰ ਕਿਉਂ ਮਾਰ ਰਹੇ ਹਨ ??? ਮੈਂ ਤੁਹਾਡੇ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਪਲੀਜ਼ ਇਕ-ਦੂਜੇ ਨੂੰ ਨੁਕਸਾਨ ਨਾ ਪਹੁੰਚਾਓ।"

https://twitter.com/YUVSTRONG12/status/1232555302593187840?s=20

ਸਹਿਵਾਗ ਨੇ ਟਵੀਟ ਕਰਦਿਆਂ ਲਿਖਿਆ ਕਿ "ਦਿੱਲੀ 'ਚ ਜੋ ਹੋ ਰਿਹਾ ਹੈ, ਉਹ ਬਦਕਿਸਮਤੀ ਭਰਿਆ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ ਕਿ ਸ਼ਾਂਤ ਰਹੋ ਅਤੇ ਦਿੱਲੀ 'ਚ ਸ਼ਾਂਤੀ ਬਣਾਏ ਰੱਖੋ। ਇਸ ਮਹਾਨ ਦੇਸ਼ ਦੀ ਰਾਜਧਾਨੀ 'ਤੇ ਕੋਈ ਵੀ ਸੱਟ ਜਾਂ ਨੁਕਸਾਨ ਦਾਗ ਦੀ ਤਰ੍ਹਾਂ ਹੈ। ਮੈਂ ਸਾਰਿਆਂ ਨੂੰ ਸ਼ਾਂਤੀ ਅਤੇ ਏਕਤਾ ਦੀ ਅਪੀਲ ਕਰਦਾ ਹਾਂ।"

ਹੋਰ ਪੜ੍ਹੋ: ਪਾਕਿਸਤਾਨ ਕ੍ਰਿਕਟ ਬੋਰਡ ਨੇ ਉਮਰ ਅਕਮਲ ਨੂੰ ਕੀਤਾ ਸਸਪੈਂਡ, ਜਾਣੋ ਵਜ੍ਹਾ

ਇਸ ਤੋਂ ਇਲਾਵਾ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਦਿੱਲੀ ਹਿੰਸਾ 'ਤੇ ਟਵੀਟ ਕਰਦਿਆਂ ਲਿਖਿਆ ਕਿ "ਦਿੱਲੀ 'ਚ ਕੀ ਹੋ ਰਿਹਾ ਹੈ... ਇਹ ਦਿਲ ਤੋੜਨ ਵਾਲਾ ਹੈ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਕ੍ਰਿਪਾ ਸ਼ਾਂਤੀ ਅਤੇ ਸਦਭਾਵਨਾ ਬਣਾਏ ਰੱਖੋ। ਉਮੀਦ ਹੈ ਕਿ ਅਧਿਕਾਰੀ ਇਸ ਤਰ੍ਹਾਂ ਦੇ ਹਾਲਤਾਂ ਨੂੰ ਰੋਕਣ ਲਈ ਠੀਕ ਕਦਮ ਚੁੱਕਣਗੇ। ਅਖੀਰ 'ਚ ਅਸੀਂ ਸਾਰੇ ਇਨਸਾਨ ਹਾਂ। ਸਾਨੂੰ ਇਕ-ਦੂਜੇ ਨਾਲ ਪਿਆਰ ਅਤੇ ਸਨਮਾਨ ਦੀ ਜ਼ਰੂਰਤ ਹੈ।"

https://twitter.com/virendersehwag/status/1232340894612774913?s=20

ਜ਼ਿਕਰਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹੋਈ ਹਿੰਸਾ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 20 ਹੋ ਗਈ ਹੈ ਤੇ ਹੁਣ ਤੱਕ 189 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ‘ਚ ਲਗਭਗ 56 ਪੁਲਿਸ ਮੁਲਾਜ਼ਮ ਸ਼ਾਮਲ ਹਨ।

-PTC News

Related Post