ਦਿੱਲੀ 'ਚ ਮਹਿਲਾ ਫ਼ੈਸ਼ਨ ਡਿਜ਼ਾਈਨਰ 'ਤੇ ਉਸ ਦੇ ਨੌਕਰ ਦਾ ਹੋਇਆ ਕਤਲ ,ਤਿੰਨ ਵਿਅਕਤੀ ਗ੍ਰਿਫ਼ਤਾਰ

By  Shanker Badra November 15th 2018 10:15 AM -- Updated: November 15th 2018 10:16 AM

ਦਿੱਲੀ 'ਚ ਮਹਿਲਾ ਫ਼ੈਸ਼ਨ ਡਿਜ਼ਾਈਨਰ 'ਤੇ ਉਸ ਦੇ ਨੌਕਰ ਦਾ ਹੋਇਆ ਕਤਲ ,ਤਿੰਨ ਵਿਅਕਤੀ ਗ੍ਰਿਫ਼ਤਾਰ:ਨਵੀਂ ਦਿੱਲੀ : ਦਿੱਲੀ ਦੇ ਵਸੰਤਕੁੰਜ ਵਿੱਚ ਬੀਤੀ ਰਾਤ ਇੱਕ 53 ਸਾਲਾ ਮਹਿਲਾ ਫ਼ੈਸ਼ਨ ਡਿਜ਼ਾਈਨਰ ਤੇ ਉਸ ਦੇ ਨੌਕਰ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਉਨ੍ਹਾਂ ਦੀਆਂ ਲਾਸ਼ਾਂ ਘਰ ਵਿਚੋਂ ਬਰਾਮਦ ਹੋਈਆਂ ਹਨ।ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਣਕਾਰੀ ਅਨੁਸਾਰ 53 ਸਾਲਾ ਫ਼ੈਸ਼ਨ ਡਿਜ਼ਾਈਨਰ ਮਾਇਆ ਲਖਾਨੀ ਦਿੱਲੀ ਦੇ ਹੀ ਗ੍ਰੀਨ ਪਾਰਕ ਵਿੱਚ ਬੁਟੀਕ ਚਲਾਉਂਦੀ ਸੀ।ਅੱਜ ਸਵੇਰੇ ਲਗਭਗ ਤਿੰਨ ਵਜੇ ਇਨ੍ਹਾਂ ਦੋਹਾਂ ਦੀਆਂ ਲਾਸ਼ਾਂ ਲਖਾਨੀ ਦੀ ਰਿਹਾਇਸ਼ ਤੋਂ ਮਿਲੀਆਂ ਹਨ।ਇਸ ਮੌਕੇ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸਿਆ ਜਾਂਦਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਵਿਅਕਤੀਆਂ ਵਿੱਚੋਂ ਇੱਕ ਦਰਜੀ ਦਾ ਕੰਮ ਕਰਦਾ ਹੈ ਜਿਸ ਨੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ ਹੈ।ਉਸ ਨੇ ਦੱਸਿਆ ਕਿ ਲਖਾਨੀ ਕਈ ਦਿਨਾਂ ਤੋਂ ਉਸ ਦੇ ਪੈਸੇ ਨਹੀਂ ਦੇ ਰਹੀ ਸੀ,ਜਿਸ ਕਾਰਨ ਉਸ ਨੇ ਆਪਣੇ ਦੋ ਸਾਥੀਆਂ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

-PTCNews

Related Post