ਬਲਾਤਕਾਰ ਮਾਮਲੇ 'ਚ ਦੋਸ਼ੀ ਕਰਾਰ ਡੇਰਾ ਮੁਖੀ ਨੇ ਕੀਤੀ ਅਦਾਲਤ ਨੂੰ ਨਵੀਂ ਅਪੀਲ

By  Joshi October 9th 2017 04:02 PM

ਬਲਾਤਕਾਰ ਮਾਮਲੇ 'ਤ ਦੋਸ਼ੀ ਕਰਾਰ ਦਿੱਤੇ ਗਏ ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੇ ਆਪਣੇ ਖਿਲਾਫ ਸੀਬੀਆਈ ਅਦਾਲਤ ਦੁਆਰਾ ਸੁਣਾਈ ਗਈ ਸਜ਼ਾ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਚੁਣੌਤੀ ਦਿੱਤੀ ਹੈ। ਇਸ ਅਪੀਲ 'ਚ ਉਸਨੇ ਸਜ਼ਾ ਨੂੰ ਰੱਦ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉਥੇ ਹੀ ਸਾਧਵੀਆਂ ਵੱਲੋਂ ਡੇਰਾ ਪ੍ਰਮੁੱਖ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ।

Dera Mukhi Gurmeet Ram Rahim files plea in the courtਸੁਣਵਾਈ ਦੌਰਾਨ ਡੇਰਾ ਪ੍ਰਮੁੱਖ ਦੇ ਵਕੀਲ ਵੱਲੋਂ ਜੁਰਮਾਨੇ ਦੀ ਰਾਸ਼ੀ 'ਤੇ ਰੋਕ 'ਤੇ ਅੰਤਰਿਮ ਰਾਹਤ ਦੇਣ ਦੀ ਮੰਹ ਵੀ ਕੀਤੀ ਗਈ। ਕੋਰਟ ਨੇ ਇਸ ਮੰਗ ਨੂੰ ਅਸਵੀਕਾਰ ਕਰਦੇ ਹੋਏ ਜੁਰਮਾਨੇ ਅਤੇ ਮੁਆਵਜ਼ੇ ਦੀ ਰਾਸ਼ੀ ਸੀਬੀਆਈ ਕੋਰਟ 'ਚ ਜਮ੍ਹਾਂ ਕਰਵਾਉਣ ਨੂੰ ਕਿਹਾ ਹੈ।

Dera Mukhi Gurmeet Ram Rahim files plea in the courtਜ਼ੁਰਮਾਨੇ ਦੀ ਰਾਸ਼ੀ ਕਿਸੇ ਵੀ ਐਫਡੀਆਰ ਦੇ ਤੌਰ 'ਤੇ ਬੈਂਕ 'ਚ ਜਮ੍ਹਾਂ ਰਹੇਗੀ ਅਤੇ ਅਪੀਲ ਦਾ ਨਿਪਟਾਰਾ ਹੋਣ ਤੱਕ ਸਾਧਵੀਆਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਵੇਗਾ।

—PTC News

 

Related Post